ਮਨਾਲੀ-ਲੇਹ ਹਾਈਵੇਅ ਛੋਟੇ ਵਾਹਨਾਂ ਲਈ ਖੁੱਲ੍ਹਿਆ, ਸੈਲਾਨੀਆਂ ਨੂੰ ਮਿਲੀ ਰਾਹਤ

05/18/2020 3:18:46 PM

ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ਦੀ ਮੁੱਖ ਸੈਰ-ਸਪਾਟਾ ਨਗਰੀ ਮਨਾਲੀ ਤੋਂ ਲੇਹ-ਲੱਦਾਖ ਨੂੰ ਜੋੜਨ ਵਾਲੇ ਕਰੀਬ 1100 ਕਿਲੋਮੀਟਰ ਲੰਬੇ ਮਨਾਲੀ-ਲੇਹ ਹਾਈਵੇਅ ਨੂੰ ਛੋਟੇ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ ਹੈ, ਜਿਸ ਨਾਲ ਆਮ ਲੋਕਾਂ ਅਤੇ ਸੈਲਾਨੀਆਂ ਨੂੰ ਰਾਹਤ ਮਿਲੀ ਹੈ। ਸੀਮਾ ਸੜਕ ਸੰਗਠਨ (ਬੀ. ਆਰ. ਓ.) ਦੇ ਕਮਾਂਡਰ ਕਰਨਲ ਉਮਾ ਸ਼ੰਕਰ ਨੇ ਦੱਸਿਆ ਕਿ ਫਿਲਹਾਲ ਮਾਰਗ ਨੂੰ ਛੋਟੇ ਵਾਹਨਾਂ ਲਈ ਖੋਲਿ੍ਹਆ ਗਿਆ ਹੈ ਅਤੇ ਇਸ ਨੂੰ ਵੱਡੇ ਵਾਹਨਾਂ ਲਈ ਖੋਲ੍ਹਣ ਦੀ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਦੱਸਿਆ ਕਿ ਬਰਫ ਨਾਲ ਢੱਕੇ ਇਸ ਹਾਈਵੇਅ ਨੂੰ ਬਹਾਲ ਕਰਨ ਲਈ ਬੀ. ਆਰ. ਓ. ਨੂੰ ਸਖਤ ਮੁਸ਼ੱਕਤ ਕਰਨੀ ਪਈ ਹੈ। ਲੇਹ ਸਥਿਤ ਹਿਮਾਂਕ ਪ੍ਰਾਜੈਕਟ ਨੇ ਸਰਚੂ ਤੱਕ ਸੜਕ ਪਹਿਲਾਂ ਹੀ ਬਹਾਲ ਕੀਤੀ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਰੋਹਤਾਂਗ ਦੱਰੇ ਬੀਤੇ ਹਫਤੇ ਹੀ ਆਵਾਜਾਈ ਲਈ ਬਹਾਲ ਕੀਤਾ ਗਿਆ ਸੀ। 

ਮਨਾਲੀ-ਲੇਹ ਹਾਈਵੇਅ ਦੇ ਖੁੱਲ੍ਹਣ ਨਾਲ ਸੈਲਾਨੀ ਸਭ ਤੋਂ ਪਹਿਲਾਂ 13,050 ਫੁੱਟ ਉੱਚੇ ਰੋਹਤਾਂਗ ਦੱਰੇ ਤੋਂ ਬਾਅਦ 16,000 ਫੁੱਟ ਉੱਚੇ ਬਾਰਾਲਾਚਾ ਦੱਰੇ ਦੀ ਦੀਦਾਰ ਕਰਨਗੇ। ਉੱਥੇ ਹੀ 16,500 ਫੁੱਟ ਉੱਚਾ ਲਾਚੁੰਗਲਾ ਦੱਰਾ ਪਾਰ ਕਰ ਕੇ ਲੇਹ ਦੀਆਂ ਵਾਦੀਆਂ ’ਚ ਪ੍ਰਵੇਸ਼ ਕਰ ਕੇ ਖੂਬਸੂਰਤੀ ਅਤੇ ਮਨੋਰੰਜਕ ਪੱਖੋਂ ਸਾਢੇ 17 ਫੁੱਟ ਉੱਚੇ ਤਾਂਗਲਾਂਗਲਾ ਦੱਰੇ ਤੱਕ ਵੀ ਪਹੁੰਚ ਸਕਣਗੇ। ਇਸ ਹਾਈਵੇਅ ਦੇ ਖੁੱਲ੍ਹਣ ਨਾਲ ਸੁਰੱਖਿਆ ਬਲਾਂ ਦਾ ਭਾਰਤ-ਚੀਨ ਸੀਮਾ ਤੱਕ ਪਹੁੰਚਣਾ ਵੀ ਸੰਭਵ ਹੋ ਸਕੇਗਾ। 

Tanu

This news is Content Editor Tanu