ਨਿਰਮਲਾ ਸੀਤਾਰਮਨ ਨੂੰ ਧਮਕੀ ਦੇਣ ਵਾਲਾ ਮੁੱਖ ਮੁਲਜ਼ਮ ਗ੍ਰਿਫਤਾਰ

09/19/2018 3:17:09 AM

ਨੈਨੀਤਾਲ–ਉੱਤਰਾਖੰਡ ਦੇ ਦੌਰੇ ਦੌਰਾਨ ਰੱਖਿਅਾ ਮੰਤਰੀ ਨਿਰਮਲਾ ਸੀਤਾਰਮਨ ਨੂੰ ਜਾਨ ਤੋਂ  ਮਾਰ ਦੇਣ ਦੀ ਧਮਕੀ ਦੇਣ ਵਾਲੇ 2 ਮੁਲਜ਼ਮਾਂ ਵਿਚੋਂ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਗਿਅਾ ਹੈ। 
ਦੂਜਾ ਮੁਲਜ਼ਮ ਅਜੇ ਫਰਾਰ ਹੈ। ਪਿਥੌਰਾਗੜ੍ਹ ਜ਼ਿਲੇ ਦੇ ਪੁਲਸ ਮੁਖੀ ਨੇ ਮੰਗਲਵਾਰ ਦੱਸਿਅਾ ਕਿ ਬੀਤੇ ਦਿਨੀਂ ਪਿਥੌਰਾਗੜ੍ਹ ਅਾਈ ਸੀਤਾਰਮਨ ਨੂੰ 2 ਨੌਜਵਾਨਾਂ ਨੇ ਜਾਨ ਤੋਂ  ਮਾਰਨ ਦੀ ਧਮਕੀ ਦਿੱਤੀ ਸੀ।