ਇਕ ਲੱਖ ਰੁਪਏ ਖਾਤਰ ਆਪਣੀ ਹੱਥੀ ਉਜਾੜ ਲਿਆ ਹੱਸਦਾ ਖੇਡਦਾ ਪਰਿਵਾਰ

07/28/2017 8:23:54 AM

ਗੋਂਡਾ — ਉੱਤਰ-ਪ੍ਰਦੇਸ਼ ਦੇ ਗੋਂਡਾ ਜਿਲ਼ੇ 'ਚ ਦੋਹਰੇ ਕਤਲ ਕਾਂਡ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਇਕ ਵਿਆਹੁਤਾ ਨੇ ਪ੍ਰੇਮੀ ਦੇ ਪਿਆਰ 'ਚ ਅੰਨੀ ਹੋ ਕੇ ਜਿਥੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਉਥੇ ਆਪਣੇ ਨਵੇਂ ਜੰਮ੍ਹੇ ਬੱਚੇ ਦਾ ਵੀ ਕਤਲ ਕਰ ਦਿੱਤਾ।
ਜਾਣਕਾਰੀ ਦੇ ਮੁਤਾਬਕ ਮਾਮਲਾ ਗੋਡਾਂ ਜ਼ਿਲੇ ਦੇ ਉਮਰੀ ਬੇਗਮਗੰਜ ਥਾਣਾ ਖੇਤਰ ਦੇ ਮਾਨਪੁਰਵਾ ਪਿੰਡ ਦਾ ਹੈ। ਇਥੇ ਰਹਿਣ ਵਾਲੀ ਨੀਲਮ ਪਤੀ ਸ਼ੋਭ ਨਾਥ ਦੇ ਨਾਲ ਆਪਣੇ ਪੇਕੇ ਆਈ ਹੋਈ ਸੀ। ਇਥੇ ਉਸਦੇ ਪਤੀ ਦੀ ਲਾਸ਼ ਦਰੱਖਤ 'ਤੇ ਚੁੰਨੀ ਨਾਲ ਲਟਕੀ ਹੋਈ ਮਿਲੀ ਅਤੇ ਉਸਦੇ ਨਾਲ ਹੀ ਉਸਦੇ ਬੱਚੇ ਦਾ ਲਾਸ਼ ਵੀ ਮਿਲੀ।
ਇਸ ਮਾਮਲੇ 'ਚ ਮਹਿਲਾ ਦੇ ਪਿਤਾ ਨੇ ਥਾਣਾ ਉਮਰੀ ਬੇਗਮਗੰਜ 'ਚ ਆਪਣੇ ਮ੍ਰਿਤਕ ਦਾਮਾਦ ਦੇ ਵਿਰੁੱਧ ਉਸਦੇ ਡੇਢ ਸਾਲ ਦੇ ਬੱਚੇ ਦਾ ਕਤਲ ਕਰਕੇ ਆਤਮਹੱਤਿਆ ਕਰਨ ਦੀ  ਰਿਪੋਰਟ ਲਖਵਾਈ ਸੀ। ਪੁਲਸ ਨੇ ਐਫ.ਆਈ.ਆਰ. ਦਰਜ ਕਰਕੇ ਦੋਵਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ।
ਮਾਮਲੇ ਦੀ ਜਾਂਚ ਤੋਂ ਬਾਅਦ ਪੁਲਸ ਨੇ ਇਸ ਨੂੰ ਡਬਲ ਮਰਡਰ ਮਿਸਟ੍ਰੀ ਦੱਸਦੇ ਹੋਏ ਖੁਲਾਸਾ ਕੀਤਾ। ਪੁਲਸ ਨੇ ਦੱਸਿਆ ਕਿ ਨੀਲਮ ਦੇ ਪਿਤਾ ਨੇ ਦਾਮਾਦ ਤੋਂ ਇਕ ਲੱਖ ਦਾ ਕਰਜ਼ਾ ਲਿਆ ਹੋਇਆ ਸੀ। ਦਾਮਾਦ ਵਲੋਂ ਪੈਸੇ ਮੰਗਣ 'ਤੇ ਨਰਾਜ਼ ਪਤਨੀ ਅਤੇ ਉਸਦੇ ਪਿਤਾ ਨੇ ਸ਼ੋਭਨਾਥ ਅਤੇ ਉਸਦੇ ਬੱਚੇ ਦਾ ਕਤਲ ਕਰ ਦਿੱਤਾ।
ਘਟਨਾ ਦੇ ਸਮੇਂ ਸੁਸਾਈਡ ਨੋਟ ਮਿਲਣ ਦੀ ਗੱਲ 'ਤੇ ਐਸ.ਪੀ. ਉਮੇਸ਼ ਸਿੰਘ ਨੇ ਦੱਸਿਆ ਕਿ  ਸੁਸਾਈਡ ਨੋਟ ਨੀਲਮ ਦੇ ਪ੍ਰੇਮੀ ਦਾ ਹੱਥ ਹੈ। ਗੈਰਕਾਨੂੰਨੀ ਸਬੰਧਾ ਦਾ ਹਵਾਲਾ ਦੇਣ ਦੇ ਬਾਵਜੂਦ ਉਸਦੇ ਪ੍ਰੇਮੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਇਸ ਘਟਨਾ ਦਾ ਖੁਲਾਸਾ ਕਰਦੇ ਹੋਏ ਪੁਲਸ ਨੇ ਮ੍ਰਿਤਕ ਦੀ ਪਤਨੀ, ਸੱਸ, ਸਹੁਰਾ ਅਤੇ ਸਾਲੀ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ।