ਪ੍ਰੇਮਿਕਾ ਨਿਕਲੀ ਐਡਵੋਕੇਟ ਦੀ ਕਾਤਿਲ, ਜਨਮਦਿਨ ਦੇ ਬਹਾਨੇ ਬੁਲਾ ਕੇ ਕਰਵਾਇਆ ਕਤਲ

06/14/2017 2:29:04 PM

ਇਲਾਹਾਬਾਦ— ਜ਼ਿਲੇ ਦੇ ਉਤਰਾਂਵ ਥਾਣੇ 'ਚ ਪੁਲਸ ਨੇ ਮੰਗਲਵਾਰ ਨੂੰ ਐਡਵੋਕੇਟ ਹੱਤਿਆਕਾਂਡ ਦਾ ਖੁਲ੍ਹਾਸਾ ਕਰਦੇ ਹੋਏ ਪ੍ਰੇਮਿਕਾ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਕਤਲ 'ਚ ਸ਼ਾਮਲ ਦੋ ਦੋਸ਼ੀਆਂ ਦੀ ਹੁਣ ਤਲਾਸ਼ ਜਾਰੀ ਹੈ। ਕਤਲ ਦੋਸ਼ੀ ਪ੍ਰਤੀਮਾ ਪੁੱਤਰੀ ਕਮਲੇਸ਼ ਵਾਸੀ ਚਕਾ, ਉਤਰਾਂਵ ਨੇ ਦੱਸਿਆ ਕਿ ਐਡਵੋਕੇਟ ਲੜਕੀਆਂ ਦੀ ਸਪਲਾਈ ਕਰਦਾ ਸੀ।


ਐਸ.ਪੀ ਗੰਗਾਪਾਰ ਸੁਨੀਲ ਕੁਮਾਰ ਸਿੰਘ ਨੇ ਦੱਸਿਆ ਕਿ ਐਡਵੋਕੇਟ ਨੂੰ ਰਸਤੇ ਤੋਂ ਹਟਾਉਣ ਲਈ ਲੜਕੀ ਨੇ ਆਪਣੇ ਪ੍ਰੇਮੀ ਛੋਟੇ ਸਿੰਘ, ਮਹੇਸ਼ ਸਿੰਘ ਅਤੇ ਮਾਨ ਸਿੰਘ ਦੀ ਮਦਦ ਲਈ। ਕਤਲ 'ਚ ਐਡਵੋਕੇਟ ਵਿਜੈ ਗੁਪਤਾ ਦੀ ਪ੍ਰੇਮਿਕਾ ਪ੍ਰਤੀਮਾ ਨਾਲ ਬਿਨ੍ਹਾਂ ਵਿਆਹ ਦੇ ਰਹਿੰਦਾ ਸੀ। ਦੋਨੋਂ ਕੀਡਗੰਜ 'ਚ ਕਮਰਾ ਕਿਰਾਏ 'ਤੇ ਲੈ ਕੇ ਰਹਿੰਦੇ ਸੀ। ਉਸ ਦੇ ਕਮਰੇ 'ਚ ਮਾਨ ਸਿੰਘ ਯਾਦਵ, ਛੋਟੇ ਸਿੰਘ ਅਤੇ ਮਹੇਸ਼ ਸਿੰਘ ਦਾ ਆਉਣਾ ਜਾਣਾ ਸੀ। ਪ੍ਰਤੀਮਾ ਦਾ ਇਕ-ਇਕ ਕਰਕੇ ਇਨ੍ਹਾਂ ਤਿੰਨਾਂ ਨਾਲ ਸੰਬੰਧ ਹੋ ਗਿਆ। ਇਸ ਗੱਲ ਨੂੰ ਲੈ ਕੇ ਛੋਟੇ ਸਿੰਘ ਅਤੇ ਵਿਜੈ ਸਿੰਘ ਵਿਚਕਾਰ ਝਗੜਾ ਹੋ ਗਿਆ। ਝਗੜੇ ਦੇ ਬਾਅਦ ਛੋਟੇ ਸਿੰਘ, ਮਾਨ ਸਿੰਘ ਨੇ ਵਿਜੈ ਨੂੰ ਰਸਤੇ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ। ਜਿਸ 'ਚ ਮਹੇਸ਼ ਸਿੰਘ, ਦਿਲੀਪ ਯਾਦਵ ਅਤੇ ਸੋਨੂੰ ਨੂੰ ਵੀ ਸ਼ਾਮਲ ਕਰ ਲਿਆ ਗਿਆ। ਯੋਜਨਾ ਮੁਤਾਬਕ ਤਿੰਨ ਜੂਨ ਨੂੰ ਪ੍ਰਤੀਮਾ ਨੇ ਆਪਣੇ ਜਨਮਦਿਨ ਦਾ ਬਹਾਨਾ ਲਗਾ ਕੇ ਵਿਜੈ ਸਿੰਘ ਨੂੰ ਘਰ ਰਾਤ 'ਚ ਸਮੋਧੀਪੁਰ ਪਿੰਡ ਨੇੜੇ ਹਾਈਵੇਅ 'ਤੇ ਬੁਲਾਇਆ। ਜਿੱਥੇ ਛੋਟੇ ਸਿੰਘ ਪਹਿਲੇ ਤੋਂ ਮੌਜੂਦ ਸੀ। ਐਡਵੋਕੇਟ ਦਾ ਪਹਿਲੇ ਸਿਰ ਕੁਚਲ ਕੇ ਕਤਲ ਕੀਤਾ ਗਿਆ, ਫਿਰ ਲਾਸ਼ ਨੂੰ ਖੂਹ 'ਚ ਪਾ ਕੇ ਸਾਰੇ ਆਪਣੇ-ਆਪਣੇ ਘਰ ਚਲੇ ਗਏ। 
ਪੁਲਸ ਨੂੰ ਗੰਗਾ 'ਚ ਸੁੱਟੀ ਗਈ ਵਿਜੈ ਸਿੰਘ ਦੀ ਬਾਈਕ ਲੱਭਣ ਲਈ ਗੋਤਾਖੋਰ ਲਗਾਏ। ਪ੍ਰਤੀਮਾ, ਮਾਨ ਸਿੰਘ, ਦਿਲੀਪ ਯਾਦਵ ਅਤੇ ਸੋਨੂੰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਛੋਟੇ ਸਿੰਘ ਅਤੇ ਮਹੇਸ਼ ਦੀ ਤਲਾਸ਼ ਜਾਰੀ ਹੈ।