ਕਾਤਲ ਨੂੰਹ ਦੀ ਖੂਨੀ ਸਾਜਿਸ਼ ਤੋਂ ਉਠਿਆ ਪਰਦਾ, 14 ਸਾਲਾਂ ''ਚ ਮਾਰੇ ਘਰ ਦੇ 6 ਮੈਂਬਰ

10/07/2019 5:15:10 PM

ਕੇਰਲ— ਕੇਰਲ ਦੀ ਕ੍ਰਾਈਮ ਬਰਾਂਚ ਪੁਲਸ ਨੇ ਕੋਝੀਕੋਡ ਜ਼ਿਲੇ 'ਚ ਕੈਥੋਲਿਕ ਪਰਿਵਾਰ ਦੀਆਂ ਲੜੀਵਾਰ 6 ਮੌਤਾਂ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ 2002 ਤੋਂ 2016 ਦਰਮਿਆਨ ਪਰਿਵਾਰ ਦੇ 6 ਜੀਆਂ ਦਾ ਕਤਲ ਕੀਤਾ ਗਿਆ ਸੀ। ਪੁਲਸ ਨੇ ਬੀਤੀ 4 ਅਕਤੂਬਰ ਨੂੰ ਕੇਸ ਦੀ ਜਾਂਚ-ਪੜਤਾਲ ਕਰਨ ਲਈ ਪਰਿਵਾਰਾਂ ਦੀਆਂ ਕਬਰਾਂ ਦੀ ਖੋਦਾਈ ਕਰਵਾਈ। ਇਸ ਦੇ ਪਿੱਛੇ ਦਾ ਕਾਰਨ ਇਹ ਸੀ ਇਹ ਸਾਰੀਆਂ ਮੌਤਾਂ ਰਹੱਸਮਈ ਹਲਾਤਾਂ ਵਿਚ ਹੋਈਆਂ। ਪੁਲਸ ਨੇ ਇਸ ਕੇਸ ਨਾਲ ਸਬੰਧਤ ਕਾਤਲ ਨੂੰਹ ਜੌਲੀ ਅਤੇ ਉਸ ਦੇ 2 ਸਾਥੀਆਂ ਨੂੰ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਹੈ। ਜੋ ਕਿ ਜੌਲੀ ਨੂੰ ਸਾਈਨਾਇਡ ਸਪਲਾਈ ਕਰਦੇ ਸਨ। ਦਰਅਸਲ ਸਾਰਿਆਂ ਨੂੰ ਭੋਜਨ 'ਚ ਸਾਈਨਾਇਡ ਮਿਲਾ ਕੇ ਦਿੱਤਾ ਗਿਆ ਸੀ। ਕੇਰਲ ਪੁਲਸ ਨੇ ਕਿਹਾ ਕਿ ਘਰ ਦੀ ਨੂਹ ਜੌਲੀ ਨੇ ਆਪਣੇ ਦੂਜੇ ਪਤੀ ਅਤੇ 2 ਹੋਰ ਸਾਥੀਆਂ ਦੀ ਮਦਦ ਨਾਲ ਵਾਰੀ-ਵਾਰੀ ਕਾਫੀ ਲੰਬਾ ਸਮਾਂ ਪਾ ਕੇ ਕਤਲ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ। ਦੋਸ਼ੀਆਂ ਨੇ ਬਹੁਤ ਹੀ ਪਲਾਨਿੰਗ ਨਾਲ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ। ਪੁਲਸ ਅਧਿਕਾਰੀ ਨੇ ਕਿਹਾ ਕਿ ਇਹ ਕੇਸ ਉਨ੍ਹਾਂ ਲਈ ਇਕ ਚੁਣੌਤੀ ਵਾਂਗ ਸੀ। 

ਕੇਰਲ ਪੁਲਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਮੈਂਬਰਾਂ ਦਾ ਇਕ-ਇਕ ਕਰ ਕੇ ਕਤਲ ਕੀਤਾ ਗਿਆ। ਸਭ ਤੋਂ ਪਹਿਲਾਂ ਇਸ ਪਰਿਵਾਰ 'ਚ 57 ਸਾਲ ਦੀ ਅਨੰਮਾ ਥਾਮਸ ਦੀ 2002 'ਚ ਮੌਤ ਹੋਈ, ਜਿਸ ਨੂੰ ਆਮ ਮੌਤ ਕਰਾਰ ਦਿੱਤਾ ਗਿਆ। 6 ਸਾਲ ਬਾਅਦ 66 ਸਾਲ ਦੇ ਟਾਮ ਥਾਮਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ। ਇਹ ਦੋਵੇਂ ਜੌਲੀ ਦੇ ਸੱਸ-ਸਹੁਰੇ ਸਨ। ਸਾਲ 2011 ਵਿਚ ਜੌਲੀ ਦੇ ਪਤੀ ਰਾਏ ਥਾਮਸ ਦੀ ਮੌਤ ਹੋਈ। ਇਨ੍ਹਾਂ ਦੀ ਪੋਸਟਮਾਰਟਮ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਮੌਤ ਤੋਂ ਪਹਿਲਾਂ ਉਨ੍ਹਾਂ ਨੂੰ ਜ਼ਹਿਰ ਦਿੱਤਾ ਗਿਆ ਸੀ। ਸਾਲ 2014 'ਚ ਰਾਏ ਥਾਮਸ ਦੇ 67 ਸਾਲ ਦੇ ਭਰਾ ਮੈਥਿਊ ਦੀ ਉਸੇ ਤਰੀਕੇ ਨਾਲ ਮੌਤ ਹੋਈ। ਸਾਲ 2016 'ਚ ਉਸ ਦੇ ਇਕ ਰਿਸ਼ਤੇਦਾਰ 2 ਸਾਲ ਦੀ ਅਲਫੋਂਸਾ ਦੀ ਦਿਲ ਦਾ ਦੌਰਾ ਨਾਲ ਮੌਤ ਹੋ ਗਈ ਅਤੇ ਅਗਲੇ ਹੀ ਮਹੀਨੇ ਉਸ ਦੀ 27 ਸਾਲ ਦੀ ਮਾਂ ਸਿਲੀ ਦੀ ਮੌਤ ਹੋ ਗਈ।

ਇਸ ਦਰਮਿਆਨ ਰਾਏ ਦੀ ਵਿਧਵਾ ਜੌਲੀ ਨੇ ਦੂਜਾ ਵਿਆਹ ਕਰਵਾ ਲਿਆ ਅਤੇ ਉਸ ਨੇ ਆਪਣੇ ਸਹੁਰੇ ਟਾਮ ਵਲੋਂ ਤਿਆਰ ਕੀਤੀ ਗਈ ਪਰਿਵਾਰਕ ਜਾਇਦਾਦ ਦੀ ਮਲਕੀਅਤ 'ਤੇ ਆਪਣਾ ਦਾਅਵਾ ਕੀਤਾ। ਜਿਸ ਕਾਰਨ ਇਸ ਖੂਨੀ ਸਾਜਿਸ਼ ਨੂੰ ਅੰਜ਼ਾਮ ਦਿੱਤਾ ਗਿਆ। ਜੌਲੀ ਦੇ ਸਹੁਰੇ ਟਾਮ ਥਾਮਸ ਦਾ ਇਕ ਬੇਟਾ ਅਮਰੀਕਾ ਵਿਚ ਰਹਿੰਦਾ ਹੈ, ਉਸ ਨੂੰ ਪਰਿਵਾਰ ਦੇ ਮੈਂਬਰਾਂ ਦੇ ਇਸ ਤਰ੍ਹਾਂ ਕਤਲ 'ਤੇ ਸ਼ੱਕ ਹੋਇਆ। ਜਿਸ ਤੋਂ ਬਾਅਦ ਇਸ ਕੇਸ ਦੀ ਗੁੱਥੀ ਨੂੰ ਸੁਲਝਾਉਣ ਲਈ ਕਬਰਾਂ ਨੂੰ ਮੁੜ ਪੁੱਟਿਆ ਗਿਆ।

Tanu

This news is Content Editor Tanu