ਸ਼ਿਮਲਾ ਵਿਚ ਇਲੈਕਟ੍ਰੀਕਲ ਬੱਸ ਸੇਵਾ ਦੀ ਸ਼ੁਰੂਆਤ

02/18/2018 10:14:54 AM

ਸ਼ਿਮਲਾ — ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕੇਂਦਰ ਸਰਕਾਰ ਦੀ 90:10 ਦੇ ਅਨੁਪਾਤ 'ਚ ਫਾਸਟਰ ਐਟਾਪਸ਼ਨ ਐਂਡ ਮੈਨੂੰਫੈਕਚਰਿੰਗ ਆਫ ਇਲੈਕਟ੍ਰਿਕ ਵ੍ਹੀਕਲ ਯੋਜਨਾ ਅਧੀਨ ਸੂਬਾਈ ਟਰਾਂਸਪੋਰਟ ਨਿਗਮ ਤਹਿਤ 9 ਰੂਟਾਂ 'ਤੇ 11 ਇਲੈਕਟ੍ਰੀਕਲ ਬੱਸਾਂ ਨੂੰ ਸ਼ਨੀਵਾਰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। 
ਮੁੱਖ ਮੰਤਰੀ ਨੇ ਇਸ ਮੌਕੇ 'ਤੇ ਕਿਹਾ ਕਿ ਟਰਾਂਸਪੋਰਟ ਨਿਗਮ ਨੂੰ 50 ਦੇ ਲਗਭਗ ਬੱਸਾਂ ਮੁਹੱਈਆ ਕਰਾਈਆਂ ਗਈਆਂ ਹਨ। ਸੂਬੇ ਦੇ ਹੋਰਨਾਂ ਜ਼ਿਲਿਆਂ ਵਿਚ ਵੀ ਪੜਾਅਵਾਰ ਢੰਗ ਨਾਲ ਇਸ ਪ੍ਰਣਾਲੀ ਨੂੰ ਲਾਗੂ ਕੀਤਾ ਜਾਏਗਾ।