ਚੀਨ ਦੀ ਸਰਹੱਦ ’ਤੇ ਭਾਰਤੀ ਫ਼ੌਜ ਦੀ ਤਾਕਤ ਵਧੇਗੀ, ਖਰੀਦੇ ਜਾਣਗੇ 12 ਹੋਰ ਸਵਾਤੀ ਰਾਡਾਰ

05/13/2022 2:26:19 PM

ਨਵੀਂ ਦਿੱਲੀ- ਚੀਨ ਦੀ ਸਰਹੱਦ ’ਤੇ ਭਾਰਤੀ ਫ਼ੌਜ ਨੂੰ ਹੋਰ ਸ਼ਕਤੀਸ਼ਾਲੀ ਬਣਾਇਆ ਜਾਵੇਗਾ। ਫੌਜ ਨੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ.ਓ.) ਵਲੋਂ ਵਿਕਸਤ 12 ਸਵਾਤੀ ਰਾਡਾਰ ਦੀ ਖਰੀਦ ਲਈ ਰੱਖਿਆ ਮੰਤਰਾਲੇ ਨੂੰ ਪ੍ਰਸਤਾਵ ਭੇਜਿਆ ਹੈ। ਸਰਕਾਰੀ ਸੂਤਰਾਂ ਨੇ ਵੀਰਵਾਰ ਦੱਸਿਆ ਕਿ ਭਾਰਤੀ ਫ਼ੌਜ ਨੇ ਕਰੀਬ 1000 ਕਰੋੜ ਰੁਪਏ ਦੇ ਸਵਾਤੀ ਡਬਲਿਯੂ.ਐੱਲ.ਆਰ. ਖਰੀਦਣ ਲਈ ਪ੍ਰਸਤਾਵ ਰੱਖਿਆ ਹੈ। ਇਸ ਨੂੰ ਰੱਖਿਆ ਮੰਤਰਾਲਾ ਦੀ ਉੱਚ ਪੱਧਰੀ ਮੀਟਿੰਗ 'ਚ ਵਿਚਾਰ ਲਈ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦਾ NEET-PG ਪ੍ਰੀਖਿਆ ਮੁਲਤਵੀ ਕਰਨ ਤੋਂ ਇਨਕਾਰ

ਡੀ. ਆਰ. ਡੀ. ਓ. ਭਾਵ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਵਲੋਂ ਵਿਕਸਤ ਅਤੇ ਨਿਰਮਿਤ ਹਥਿਆਰਾਂ ਦਾ ਪਤਾ ਲਾਉਣ ਵਾਲੇ ਰਾਡਾਰ ਅਰਮੇਨੀਆ ਨੂੰ ਵੀ ਸਪਲਾਈ ਕੀਤੇ ਗਏ ਸਨ। ਸਵਾਤੀ ਰਾਡਾਰ 50 ਕਿਲੋਮੀਟਰ ਦੇ ਘੇਰੇ ਵਿੱਚ ਦੁਸ਼ਮਣ ਦੇ ਹਥਿਆਰਾਂ ਜਿਵੇਂ ਮੋਰਟਾਰ, ਗੋਲੇ ਅਤੇ ਰਾਕੇਟ ਦੀ ਸਹੀ ਸਥਿਤੀ ਦਸਦਾ ਹੈ। ਇਹ ਰਾਡਾਰ ਵੱਖ-ਵੱਖ ਥਾਵਾਂ ’ਤੇ ਵੱਖ-ਵੱਖ ਹਥਿਆਰਾਂ ਤੋਂ ਫਾਇਰ ਕੀਤੇ ਗਏ ਕਈ ਪ੍ਰੋਜੈਕਟਾਈਲਾਂ ਦਾ ਪਤਾ ਲਾ ਸਕਦਾ ਹੈ। ਭਾਰਤੀ ਫ਼ੌਜ ਜੰਮੂ-ਕਸ਼ਮੀਰ ’ਚ ਕੰਟਰੋਲ ਰੇਖਾ ’ਤੇ ਆਪਣੀਆਂ ਕਾਰਵਾਈਆਂ ਲਈ ਰਾਡਾਰ ਦੀ ਵਰਤੋਂ ਕਰ ਰਹੀ ਹੈ। ਇਹ ਪ੍ਰਣਾਲੀ 2018 'ਚ ਫ਼ੌਜ 'ਚ ਟਰਾਇਲ ਲਈ ਦਿੱਤੀ ਗਈ ਸੀ। ਇਹ ਧਿਆਨ ਦੇਣ ਯੋਗ ਹੈ ਕਿ ਫ਼ੌਜ ਦੇ ਨਵੇਂ ਮੁਖੀ ਜਨਰਲ ਮਨੋਜ ਪਾਂਡੇ ਸਵਦੇਸ਼ੀਕਰਨ ਦੇ ਪ੍ਰਮੁੱਖ ਹਮਾਇਤੀ ਹਨ । ਸਵੈ-ਚਾਲਿਤ ਤੋਪਖਾਨੇ ਦੀਆਂ ਤੋਪਾਂ ਵਰਗੇ ਵਿਸਤ੍ਰਿਤ ਉਪਕਰਣਾਂ ਦੇ ਆਰਡਰ ਸਿਰਫ਼ ਭਾਰਤੀ ਵਿਕਰੇਤਾਵਾਂ ਨੂੰ ਦਿੱਤੇ ਜਾਣ ਦੀ ਸੰਭਾਵਨਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News