ਲਾੜੇ ਦੇ ਫ਼ੈਸਲੇ ਨੇ ਜਿੱਤਿਆ ਸਭਨਾਂ ਦਾ ਦਿਲ, ਦਾਜ 'ਚ ਇਕ ਰੁਪਈਆ ਲੈ ਕੇ ਲਏ 7 ਫੇਰੇ

07/01/2023 6:38:43 PM

ਏਲਨਾਬਾਦ- ਸਿੱਖਿਆ ਵਧਣ ਕਾਰਨ ਸਮਾਜ 'ਚ ਕਈ ਤਰ੍ਹਾਂ ਦੇ ਸੁਧਾਰ ਦੇਖਣ ਨੂੰ ਮਿਲੇ ਹਨ। ਲੋਕ ਵੱਖ-ਵੱਖ ਆਯੋਜਨਾਂ 'ਚ ਫਿਜ਼ੂਲਖਰਚੀ ਵੀ ਰੋਕ ਰਹੇ ਹਨ। ਸਿੱਖਿਅਤ ਲੋਕ ਦਾਜ ਮੁਕਤ ਵਿਆਹ ਨੂੰ ਵੀ ਉਤਸ਼ਾਹ ਦੇ ਰਹੇ ਹਨ। ਅਜਿਹਾ ਹੀ ਉਦਾਹਰਣ ਹਰਿਆਣਾ ਦੇ ਸਿਰਸਾ ਜ਼ਿਲ੍ਹੇ 'ਚ ਦੇਖਣ ਨੂੰ ਮਿਲਿਆ, ਜਿੱਥੇ ਏਲਨਾਬਾਦ ਬਲਾਕ ਦੇ ਪਿੰਡ ਮਿਠਨਪੁਰਾ ਵਾਸੀ ਜਗਦੀਸ਼ ਮੁੰਦਲੀਆ ਨੇ ਆਪਣੇ ਪੁੱਤ ਸੱਤਿਆ ਪ੍ਰਕਾਸ਼ ਮੁੰਦਲੀਆ ਦਾ ਵਿਆਹ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੀ ਪੱਲੂ ਤਹਿਸੀਲ ਦੇ ਪਿੰਡ ਪੋਹੜਕਾ ਦੇ ਸਹਾਰਣ ਪਰਿਵਾਰ ਦੀ ਧੀ ਮੰਜੂ ਨਾਲ ਕੀਤਾ। 

ਦੱਸ ਦੇਈਏ ਕਿ ਲਾੜੀ ਵਾਲਿਆਂ ਵਲੋਂ ਦਾਜ ਵਜੋਂ ਥਾਲੀ 'ਚ ਕਈ ਲੱਖ ਰੁਪਏ ਰੱਖੇ ਸਨ ਪਰ ਲਾੜੇ ਦੇ ਪਰਿਵਾਰ ਨੇ ਲੱਖਾਂ ਰੁਪਏ ਦੇ ਦਾਜ ਦੀ ਗਿਣਤੀ ਕਰਨ ਤੋਂ ਪਹਿਲਾਂ ਹੀ ਨਕਾਰਦੇ ਹੋਏ ਇਕ ਰੁਪਈਆ ਅਤੇ ਨਾਰੀਅਲ ਚੁੱਕ ਕੇ ਦਾਜ ਨਾ ਲੈਣ ਦੀ ਮਿਸਾਲ ਸਮਾਜ 'ਚ ਕਾਇਮ ਕੀਤੀ। ਉਨ੍ਹਾਂ ਨੇ ਮੰਜੂ ਨੂੰ ਨੂੰਹ ਵਜੋਂ ਅਪਣਾਇਆ ਅਤੇ ਸਭ ਤੋਂ ਵੱਡਾ ਦਾਜ ਉਸੇ ਨੂੰ ਹੀ ਸਮਝਿਆ। ਲਾੜਾ ਸੱਤਿਆ ਪ੍ਰਕਾਸ਼ ਦੇ ਚਾਚਾ ਰਾਮਸਵਰੂਪ ਮੁੰਦਲੀਆ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪੜ੍ਹਿਆ ਲਿਖਿਆ ਹੈ ਅਤੇ ਉਹ ਅੱਜ ਦੀ ਇਸ ਦਾਜ ਰੂਪ ਪ੍ਰਥਾ ਨੂੰ ਸਮਾਜ ਤੋਂ ਬਾਹਰ ਕੱਢਣਾ ਚਾਹੁੰਦੇ ਹਨ।

DIsha

This news is Content Editor DIsha