ਮੋਦੀ ਸਰਕਾਰ ਘੁਸਪੈਠ ਰੋਕਣ ਲਈ ਖਰਚ ਕਰੇਗੀ ਇਕ ਹਜ਼ਾਰ ਕਰੋੜ!

09/27/2016 11:32:05 AM

ਨਵੀਂ ਦਿੱਲੀ— ਮੋਦੀ ਸਰਕਾਰ ਜ਼ਮੀਨ ''ਤੇ ਹੀ ਨਹੀਂ ਪਾਣੀ ਦੇ ਅੰਦਰ ਵੀ ਸਰਹੱਦ ਪਾਰ ਤੋਂ ਘੁਸਪੈਠ ਨੂੰ ਰੋਕਣ ਦੀ ਦਿਸ਼ਾ ''ਚ ਕੰਮ ਕਰ ਰਿਹਾ ਹੈ। ਪੱਛਮੀ ਮੋਰਚੇ ''ਤੇ ਇਕ ਹਜ਼ਾਰ ਕਰੋੜ ਦੀ ਮਲਟੀ ਲੇਅਰ ਸਕਿਊਰਿਟੀ ਸਥਾਪਤ ਕਰਨ ''ਤੇ ਕੰਮ ਹੋ ਰਿਹਾ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਅਨੁਸਾਰ ਇਹ ਸਵਦੇਸ਼ੀ ਸੈਂਸਰ ਤਕਨੀਕ ਪਾਣੀ ਦੇ ਹੇਠਾਂ ਘੁਸਪੈਠੀਆਂ ਦਾ ਪਤਾ ਲਾਉਣ ਵਾਲੀ ਤਕਨੀਕੀ ਗਰਿੱਡ ਦਾ ਹਿੱਸਾ ਹੋਵੇਗੀ, ਜਿਸ ਦੇ ਅਧੀਨ ਲੇਜਰ ਵਾਲਸ (ਲੇਜਰ ਬੀਮਸ ਦੀ ਕੰਧ), ਗਰਾਊਂਡ ਸੈਂਸਰ ਆਦਿ ਨੂੰ ਨਦੀਆਂ ''ਚ ਅੰਤਰਾਲ ਤੱਕ ਲਾਇਆ ਜਾਵੇਗਾ।
ਉੜੀ ''ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸਰਕਾਰ ਨੇ 18 ਸਤੰਬਰ ਨੂੰ ਇਹ ਫੈਸਲਾ ਲਿਆ। ਜਾਣਕਾਰੀ ਅਨੁਸਾਰ ਸੁਰੱਖਿਆ ਨਾਲ ਜੁੜੇ ਲੋਕਾਂ ਦਾ ਮੰਨਣਾ ਹੈ ਕਿ ਪਾਣੀ ਦੇ ਅੰਦਰ ਘੁਸਪੈਠ ਦੀ ਸਪੱਸ਼ਟ ਸੰਭਾਵਨਾ ਹੈ, ਕਿਉਂਕਿ ਪਾਣੀ ''ਚ ਤੈਰਨਾ ਅਤੇ ਡਾਈਵਿੰਗ ਵਰਗੀਆਂ ਚੀਜ਼ਾਂ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੀ ਟਰੇਨਿੰਗ ਦਾ ਹਿੱਸਾ ਹੈ। ਅਜਿਹੇ ''ਚ ਅੱਤਵਾਦੀ ਭਵਿੱਖ ''ਚ ਇਸ ਤਰੀਕੇ ਨਾਲ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।
ਸੂਤਰਾਂ ਅਨੁਸਾਰ ਤਾਂ ਸੁਰੱਖਿਆ ਦੇ ਲਿਹਾਜ ਨਾਲ ਗ੍ਰਹਿ ਮੰਤਰਾਲੇ ਪਹਿਲਾਂ ਹੀ ਕਈ ਬਾਰਡਰ ਪ੍ਰਾਜੈਕਟਸ ਨੂੰ ਮਨਜ਼ੂਰੀ ਦੇ ਚੁਕਿਆ ਹੈ ਅਤੇ ਬੀ.ਐੱਸ.ਐੱਫ. ਲੇਜਰ ਤਕਨੀਕ ਨੂੰ ਇੰਫਰਾ ਰੈੱਡ ਤਕਨੀਕ ਨਾਲ ਬਦਲਣ ''ਤੇ ਕੰਮ ਕਰ ਰਿਹਾ ਹੈ, ਕਿਉਂਕਿ ਲੇਜਰ ਦੀਆਂ ਕਿਰਨਾਂ ਦਿਖਾਈ ਦਿੰਦੀਆਂ ਹਨ, ਇਸ ਲਈ ਇੰਫਰਾ ਰੈੱਡ ਦੀ ਵਰਤੋਂ ਨੂੰ ਬਦਲ ਦੇ ਤੌਰ ''ਤੇ ਇਸਤੇਮਾਲ ਕਰਨ ''ਤੇ ਵਿਚਾਰ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਉੜੀ ਹਮਲੇ ''ਚ 20 ਜਵਾਨ ਸ਼ਹੀਦ ਹੋ ਗਏ ਸਨ, ਜਦੋਂ ਕਿ ਫੌਜ ਨੇ 4 ਅੱਤਵਾਦੀਆਂ ਨੂੰ ਮੌਕੇ ''ਤੇ ਮਾਰ ਸੁੱਟਿਆ ਸੀ। ਇਸ ਹਮਲੇ ਦੇ ਬਾਅਦ ਤੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਵਧ ਗਿਆ ਹੈ।

Disha

This news is News Editor Disha