CAG ਦਾ ਗਲਾ ਘੁੱਟ ਰਹੀ ਹੈ ਸਰਕਾਰ : ਕਾਂਗਰਸ

10/23/2023 7:08:12 PM

ਨਵੀ ਦਿੱਲੀ (ਭਾਸ਼ਾ) : ਕਾਂਗਰਸ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨੇ ਉਸ ਦੀਆਂ ਯੋਜਨਾਵਾਂ ਵਿਚ ‘ਘਪਲੇ' ਨੂੰ ਉਜਾਗਰ ਕਰਨ ਵਾਲੇ ਕੰਟਰੋਲਰ ਅਤੇ ਆਡੀਟਰ ਜਨਰਲ (ਕੈਗ) ਦੇ 3 ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ ਅਤੇ ਉਹ ਹੁਣ ਇਸ ਸੰਸਥਾ ਦਾ ਗਲਾ ਘੁੱਟ ਰਹੀ ਹੈ। ਪਾਰਟੀ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਇਹ ਵੀ ਕਿਹਾ ਕਿ ਖੁਦ ਮੁਖਤਿਆਰ ਸੰਸਥਾ ’ਤੇ ‘ਬੁਲਡੋਜਰ’ ਚਲਾਉਣਾ ਵਿਰੋਧੀ ਧਿਰ ਬਰਦਾਸ਼ਤ ਨਹੀਂ ਕਰੇਗੀ।

ਇਹ ਵੀ ਪੜ੍ਹੋ: ਦੁਸਹਿਰੇ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ 60 ਫੁੱਟ ਦਾ ਰਾਵਣ ਕੀਤਾ ਜਾਵੇਗਾ ਅਗਨ ਭੇਟ

ਕਾਂਗਰਸ ਦੇ ਦੋਸ਼ ’ਤੇ ਸਰਕਾਰ ਵਲੋਂ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਕੈਗ ਜਿਸ ਨੇ ਸਾਲ 2015 ਵਿਚ 55 ਰਿਪੋਰਟਾਂ ਦਿੱਤੀਆਂ ਸਨ, 2023 ਵਿਚ ਉਹੀ ਕੈਗ ਬੜੀ ਮੁਸ਼ਕਲ ਨਾਲ ਰਿਪੋਰਟਾਂ ਦੇ ਰਹੀ ਹੈ। ਭਾਰਤਮਾਲਾ ਪ੍ਰਾਜੈਕਟ ਵਿਚ ਇਕ ਰੁਪਏ ਦਾ ਕੰਮ 14 ਰੁਪਏ ਵਿਚ ਕੀਤਾ ਗਿਆ। ਇਕ ਕਿਲੋਮੀਟਰ ਸੜਕ ਨੂੰ 4 ਤਰੀਕਿਆਂ ਨਾਲ ਨਾਪ ਕੇ 4 ਕਿਲੋਮੀਟਰ ਦੀ ਸੜਕ ਦੱਸਿਆ ਗਿਆ। ਆਯੁਸ਼ਮਾਨ ਸਕੀਮ ਦੇ ਘਪਲੇ ਸਾਹਮਣੇ ਆਏ, ਜਿੱਥੇ ਲੱਖਾਂ ਲੋਕ ਇਕੋ ਮੋਬਾਈਲ ਨੰਬਰ ਨਾਲ ਜੁੜੇ ਹੋਏ ਸਨ।

ਇਹ ਵੀ ਪੜ੍ਹੋ: ਸਰਕਾਰ ਨੇ ਨੌਜਵਾਨਾਂ ਲਈ ਖੋਲਿਆ ਪੁਲਾੜ ਖੇਤਰ : ਪ੍ਰਧਾਨ ਮੰਤਰੀ ਮੋਦੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anuradha

This news is Content Editor Anuradha