ਕੁੜੀਆਂ ਟੀਮ ਨਾਲ ਲਿਪਟ ਕੇ ਰੌ ਪਈਆਂ, ਇਥੋਂ ਲੈ ਜਾਣ ਲਈ ਤਰਲੇ ਕਰਨ ਲੱਗੀਆਂ

07/24/2017 8:08:35 AM

ਅੰਬਾਲਾ — ਸ਼ਨੀਵਾਰ ਨੂੰ ਹੁੱਡਾ ਗਰਾਉਂਡ 'ਚ ਲੱਗੀ ਅਪੋਲੋ ਸਰਕਸ 'ਚ ਅੰਬਾਲਾ ਪ੍ਰਸ਼ਾਸਨ ਨੇ ਰੇਡ ਮਾਰ ਕੇ 8 ਨਾਬਾਲਗ ਲੜਕੀਆਂ ਨੂੰ ਛਡਵਾਇਆ। ਜ਼ਿਆਦਾਤਰ ਲੜਕੀਆਂ ਆਸਾਮ ਦੀਆਂ ਰਹਿਣ ਵਾਲੀਆਂ ਹਨ। ਉਨ੍ਹਾਂ ਨੂੰ ਇਥੇ ਬਹੁਤ ਹੀ ਘੱਟ ਤਨਖਾਹ 'ਤੇ ਰੱਖਿਆ  ਗਿਆ ਸੀ। ਇੰਨਾ ਹੀ ਨਹੀਂ ਇੰਨਾ ਲੜਕੀਆਂ ਨੂੰ ਦਿੱਤੇ ਜਾਨ ਵਾਲਾ ਭੋਜਨ ਦੀ ਕਵਾਲਟੀ ਵੀ ਖਰਾਬ ਮਿਲੀ।
ਸਰਕਸ ਵਿਚ ਜਿਵੇਂ ਹੀ ਪ੍ਰਸ਼ਾਸਨ ਨੇ ਰੇਡ ਕੀਤੀ ਤਾਂ ਕੁੜੀਆਂ ਟੀਮ ਦੇ ਸਾਹਮਣੇ ਰੌਣ ਲੱਗ ਗਈਆਂ ਅਤੇ ਛੁਡਾਉਣ ਲਈ ਤਰਲੇ ਕਰਨ ਲੱਗੀਆਂ। ਫਿਲਹਾਲ ਲੜਕੀਆਂ ਦੀ ਕਾਊਸਲਿੰਗ ਅਤੇ ਮੈਡੀਕਲ ਕਰਵਾਇਆ ਜਾ ਰਿਹਾ ਹੈ।
ਸੀਡਬਯੂਸੀ ਮੈਂਬਰ ਗੁਰਦੇਵ ਮੰਡੇਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਸਰਕਸ 'ਚ ਨਾਬਾਲਗ ਲੜਕੀਆਂ ਤੋਂ ਜ਼ਬਰਦਸਤੀ ਕੰਮ ਕਰਵਾਇਆ ਜਾ ਰਿਹਾ ਹੈ। ਸ਼ਨੀਵਾਰ ਨੂੰ ਐਸਡੀਐਮ ਸਤਯੇਂਦਰ ਸਿਵਾਚ ਦੀ ਅਗਵਾਈ 'ਚ ਸੀਡਬਲਯੂਸੀ, ਡੀਸੀਪੀਓ ਵਿਭਾਗ, ਸਿਹਤ ਵਿਭਾਗ ਦੀਆਂ ਟੀਮਾਂ ਨੇ ਰੇਡ ਕੀਤੀ । ਟੀਮ ਨੂੰ ਸਰਕਸ 'ਚ ਨਾਬਾਲਗ ਲੜਕੀਆਂ ਕੰਮ ਕਰਦੀਆਂ ਦਿਖਾਈ ਦਿੱਤੀਆਂ।
ਇੰਨਾ ਵਿਚੋਂ ਇਕ ਲੜਕੀ ਦਾਰਜਲਿੰਗ ਦੀ ਅਤੇ ਸੱਤ ਕੁੜੀਆਂ ਅਸਮ ਦੀਆਂ ਹਨ। ਟੀਮ 'ਚ ਇੰਸਪੈਕਸ਼ਨ ਕਰਨ ਗਏ ਡਾਕਟਰ ਰਾਜ਼ਿੰਦਰ ਰਾਏ ਨੇ ਦੱਸਿਆ ਕਿ ਲੜਕੀਆਂ ਜਦੋਂ ਟੀਮ ਨੂੰ ਮਿਲੀਆਂ ਤਾਂ ਦੇਖਦੇ ਹੀ ਲਿਪਟ ਕੇ ਰੌਣ ਲੱਗੀਆਂ ਅਤੇ ਇਥੋਂ ਲੈ ਜਾਣ ਲਈ ਕਹਿਣ ਲੱਗੀਆਂ। ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ 10 ਤੋਂ 15 ਹਜ਼ਾਰ ਰੁਪਏ 'ਚ ਘਰੋਂ ਲਿਆਂਦਾ ਗਿਆ ਸੀ, ਉਨ੍ਹਾਂ ਨੂੰ ਦੋ ਹਜ਼ਾਰ ਰੁਪਏ ਮਹੀਨਾ ਹੀ ਦਿੱਤਾ ਜਾਂਦਾ ਸੀ ਅਤੇ ਟੈਂਟ ਤੋਂ ਬਾਹਰ ਵੀ ਨਹੀਂ ਜਾਣ ਦਿੱਤਾ ਜਾਂਦਾ ਸੀ।