ਇਨਸਾਫ ਦੀ ਅਪੀਲ ਕਰਨ ਵਾਲੀ ਮੁਟਿਆਰ ਨੂੰ ਦਿਲ ਦੇ ਬੈਠੇ ਡੀ. ਐੱਮ., ਕਰ ਲਿਆ ਵਿਆਹ

11/28/2017 9:48:01 AM

ਲਖਨਊ — ਯੋਗੀ ਆਦਿਤਿਆਨਾਥ ਦੇ ਮੰਤਰੀ ਮੰਡਲ ਦੇ ਇਕ ਮੈਂਬਰ ਓਮ ਪ੍ਰਕਾਸ਼ ਰਾਜਭਰ  ਨਾਲ ਵਿਵਾਦ ਪਿੱਛੋਂ ਇਕ ਆਈ. ਏ. ਐੱਸ. ਅਧਿਕਾਰੀ ਸੰਜੇ ਖੱਤਰੀ ਮੁੜ ਚਰਚਾ ਵਿਚ ਹਨ। ਇਸ ਵਾਰ ਉਹ  ਆਪਣੇ ਵਿਆਹ ਕਾਰਨ ਚਰਚਾ ਵਿਚ ਆਏ ਹਨ। ਮਾਮਲਾ ਉਸ ਸਮੇਂ ਦਾ ਹੈ ਜਦੋਂ ਕੁਝ ਦਿਨ ਪਹਿਲਾਂ ਸੰਜੇ ਖੱਤਰੀ ਗਾਜ਼ੀਪੁਰ ਵਿਖੇ ਜ਼ਿਲਾ ਅਧਿਕਾਰੀ (ਡੀ. ਐੱਮ.) ਦੇ ਅਹੁਦੇ 'ਤੇ ਤਾਇਨਾਤ ਸਨ।
ਉਸ  ਦੌਰਾਨ ਇਕ ਮੁਟਿਆਰ ਉਨ੍ਹਾਂ ਕੋਲ ਇਨਸਾਫ ਲੈਣ ਲਈ ਆਈ। ਮੁਟਿਆਰ ਡੀ. ਐੱਮ. ਨੂੰ ਪਸੰਦ ਆ ਗਈ। ਉਹ ਉਸ ਨੂੰ ਦਿਲ ਦੇ ਬੈਠੇ। ਗਾਜ਼ੀਪੁਰ ਤੋਂ ਸ਼ੁਰੂ ਹੋਇਆ ਪਿਆਰ ਦਾ ਸਫਰ ਹੁਣ ਖਤਮ ਹੋ ਗਿਆ ਹੈ। ਰਾਏਬਰੇਲੀ ਦੇ ਉਕਤ ਡੀ.  ਐੱਮ. ਨੇ ਗਾਜ਼ੀਪੁਰ ਦੀ ਉਕਤ ਮੁਟਿਆਰ ਨਾਲ   ਦਿੱਲੀ ਵਿਚ ਵਿਆਹ ਕਰਵਾ ਲਿਆ ਹੈ।