ਸ਼ਰਮਨਾਕ: ਮਾਂ ਨੇ ਕਰਵਾਇਆ ਰੇਪ, ਹਜ਼ਾਰਾਂ ਦੀ ਇੱਛਾ ''ਚ ਬਾਪ ਨੇ ਕਰ ਦਿੱਤਾ ਸੌਦਾ

10/06/2015 5:37:12 PM

ਬਲਰਾਮਪੁਰ- ਮਾਂ-ਬਾਪ ਕਿਸੇ ਵੀ ਬੱਚੇ ਲਈ ਭਗਵਾਨ ਹੁੰਦੇ ਹਨ ਪਰ ਇਸ ਖਬਰ ਨੂੰ ਪੜ੍ਹ ਕੇ ਸ਼ਾਇਦ ਹੀ ਤੁਹਾਨੂੰ ਇਸ ਮਾਂ ਦੀਆਂ ਕਰਤੂਤਾਂ ''ਤੇ ਵਿਸ਼ਵਾਸ ਹੋਵੇਗਾ। ਇਕ ਨਾਬਾਲਗ ਲੜਕੀ ਨੇ ਮਾਂ-ਬਾਪ ''ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਐੱਸਪੀ ਨੂੰ ਕਿਹਾ ਕਿ ਪਲੀਜ਼ ਮੈਨੂੰ ਬਚਾ ਲਵੋ। ਮੇਰੀ ਸੌਤੇਲੀ ਮਾਂ ਮੇਰਾ ਰੇਪ ਕਰਵਾਉਂਦੀ ਹੈ। ਮੈਨੂੰ ਦੇਹ ਵਪਾਰ ''ਚ ਧੱਕਿਆ ਜਾ ਰਿਹਾ ਹੈ। ਵਿਰੋਧ ਕਰਨ ''ਤੇ ਮੈਨੂੰ ਮਾਰਿਆ-ਕੁੱਟਿਆ ਜਾਂਦਾ ਹੈ। ਲੜਕੀ ਨੇ ਪਿਤਾ ''ਤੇ ਖੁਦ ਨੂੰ 40 ਹਜ਼ਾਰ ਰੁਪਏ ''ਚ ਵੇਚਣ ਦਾ ਵੀ ਦੋਸ਼ ਲਗਾਇਆ। ਐੱਸਪੀ ਨੇ ਮਾਮਲੇ ਦੀ ਜਾਂਚ ਦੇ ਆਰਡਰ ਦੇ ਦਿੱਤੇ ਹਨ। ਲੜਕੀ ਨੇ ਐੱਸਪੀ ਨੂੰ ਸਾਫ ਕਿਹਾ ਕਿ ਉਹ ਕਿਸੇ ਵੀ ਕੀਮਤ ''ਤੇ ਆਪਣੇ ਘਰ ਨਹੀਂ ਆਉਣਾ ਚਾਹੁੰਦੀ।
ਕਰੀਬ 8 ਸਾਲ ਪਹਿਲਾਂ ਲੜਕੀ ਦੀ ਮਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ। ਪੀੜਤਾ ਨੇ ਇਹ ਵੀ ਦੱਸਿਆ ਕਿ ਉਸ ਦੀ ਸੌਤੇਲੀ ਮਾਂ ਅਤੇ ਪਿਤਾ ਉਸ ਤੋਂ ਗਲਤ ਕੰਮ ਕਰਵਾਉਂਦੇ ਹਨ। ਲੜਕੀ ਨੇ ਦੱਸਿਆ ਕਿ 25 ਸਤੰਬਰ ਨੂੰ ਉਸ ਦੇ ਪਿਤਾ ਨਾਲ ਆਏ 2 ਲੋਕਾਂ ਨੇ ਉਸ ਨਾਲ ਉਸ ਦੇ ਘਰ ''ਚ ਬਲਾਤਕਾਰ ਕੀਤਾ। ਉਸ ਨੇ ਜਦੋਂ ਪੁਲਸ ''ਚ ਸ਼ਿਕਾਇਤ ਦੀ ਗੱਲ ਕਹੀ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ। ਲੜਕੀ ਨੇ ਦੋਸ਼ ਲਗਾਇਆ ਕਿ ਉਸ ਦੇ ਪਿਤਾ ਨੇ 40 ਹਜ਼ਾਰ ਰੁਪਏ ਲੈ ਕੇ ਉਸ ਦਾ ਸੌਦਾ ਵੀ ਕੀਤਾ। ਇਸ ਲਈ 5 ਹਜ਼ਾਰ ਰੁਪਏ ਐਡਵਾਂਸ ਵੀ ਲਏ ਪਰ ਉਹ ਉੱਥੋਂ ਕਿਸੇ ਤਰ੍ਹਾਂ ਦੌੜ ਨਿਕਲੀ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Disha

This news is News Editor Disha