ਪੁਲਸ ਦੀ ਦਬੰਗਈ, ਥਾਣੇ ''ਚ ਨੰਗਾ ਕਰ ਕੇ ਚਾਰ ਲੋਕਾਂ ਤੋਂ ਕੀਤੀ ਪੁੱਛ-ਗਿੱਛ

07/28/2016 9:58:02 AM

ਹੋਸ਼ੰਗਾਬਾਦ— ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਜ਼ਿਲੇ ''ਚ ਪੁਲਸ ਦੀ ਦਬੰਗਈ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਸਿਵਨੀ ਮਾਲਵਾ ਥਾਣੇ ਦਾ ਹੈ। ਪੁਲਸ ਨੇ ਕੁੱਟਮਾਰ ਦੇ ਚਾਰ ਦੋਸ਼ੀਆਂ ਨੂੰ ਥਾਣੇ ਲਿਆ ਕੇ ਨੰਗਾ ਕਰ ਕੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ। ਥਾਣੇ ਦੀ ਪੁਲਸ ਆਪਣੀ ਇਸ ਹਰਕਤ ''ਤੇ ਹੁਣ ਪਰੇਸ਼ਾਨੀ ਝੱਲ ਰਹੀ ਹੈ ਪਰ ਅਫਸਰ ਆਪਣੇ ਪੁਲਸ ਵਾਲਿਆਂ ਦਾ ਬਚਾਅ ਕਰ ਰਹੇ ਹਨ। ਅੰਡਰਵੀਅਰ ਨੂੰ ਛੱਡ ਕੇ ਇਨ੍ਹਾਂ ਨੌਜਵਾਨਾਂ ਦੇ ਸਰੀਰ ''ਤੇ ਕੋਈ ਹੋਰ ਕੱਪੜੇ ਨਹੀਂ ਸਨ। ਇਕ ਨੌਜਵਾਨ ਤਾਂ ਵਾਰ-ਵਾਰ ਖੁਦ ਨੂੰ ਬੇਕਸੂਰ ਦੱਸ ਰਿਹਾ ਹੈ ਪਰ ਪੁਲਸ ਵਾਲੇ ਕੁਝ ਵੀ ਸੁਣਨ ਨੂੰ ਰਾਜੀ ਨਹੀਂ ਹੈ। ਵਾਰਦਾਤ ਦਾ ਇਹ ਪੂਰੀ ਘਟਨਾ ਮੋਬਾਈਲ ਦੇ ਕੈਮਰੇ ''ਚ ਕੈਦ ਹੋ ਗਈ।
ਇਨ੍ਹਾਂ ਚਾਰਾਂ ਲੋਕਾਂ ਨੂੰ ਪੁਲਸ ਨੇ ਇਕ ਢਾਬੇ ''ਚ ਕੁੱਟਮਾਰ ਦੇ ਦੋਸ਼ ''ਚ ਫੜਿਆ ਅਤੇ ਫਿਰ ਹਿਰਾਸਤ ''ਚ ਲੈ ਕੇ ਥਾਣੇ ਲੈ ਆਈ। ਸਿਵਨੀ ਮਾਲਵਾ ਥਾਣੇ ਨਾਲ ਜੁੜੇ ਇਸ ਪੂਰੇ ਮਾਮਲੇ ''ਤੇ ਜਦੋਂ ਇੱਥੋਂ ਦੇ ਉੱਚ ਅਧਿਕਾਰੀਆਂ ਨੂੰ ਸਵਾਲ ਕੀਤਾ ਗਿਆ ਤਾਂ ਉਹ ਆਪਣੇ ਪੁਲਸ ਵਾਲਿਆਂ ਦਾ ਬਚਾਅ ਕਰਦੇ ਦਿੱਸੇ। ਕੁਝ ਦਿਨ ਪਹਿਲਾਂ ਇਸ ਸਿਵਨੀ ਮਾਲਵਾ ਥਾਣੇ ''ਚ ਪੁੱਛ-ਗਿੱਛ ਲਈ ਲਿਆਏ ਗਏ ਚੋਰੀ ਦੇ ਇਕ ਦੋਸ਼ੀ ਨੇ ਕਥਿਤ ਤੌਰ ''ਤੇ ਆਪਣੀ ਹੀ ਸ਼ਰਟ ਪੈਂਟ ਦਾ ਫਾਹਾ ਬਣਾ ਕੇ ਖੁਦਕੁਸ਼ੀ ਕਰ ਲਈ ਸੀ। ਉਦੋਂ ਮਾਮਲੇ ''ਚ ਥਾਣਾ ਇੰਚਾਰਜ ਸਮੇਤ ਕੁਝ ਪੁਲਸ ਵਾਲਿਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਉਸ ਨੂੰ ਬਾਅਦ ''ਚ ਇੱਥੋਂ ਦੀ ਪੁਲਸ ਨੇ ਦੋਸ਼ੀਆਂ ਦੇ ਕੱਪੜੇ ਉਤਰਵਾ ਕੇ ਪੁੱਛ-ਗਿੱਛ ਦਾ ਇਹ ਤਰੀਕਾ ਅਪਣਾਇਆ ਹੈ ਪਰ ਥਾਣੇ ''ਚ ਸਿਰਫ ਅੰਡਰਵੀਅਰ ''ਚ ਦੋਸ਼ੀਆਂ ਤੋਂ ਪੁੱਛ-ਗਿੱਛ ਲਈ ਇਸ ਮਾਮਲੇ ''ਚ ਇਕ ਵਾਰ ਫਿਰ ਤੋਂ ਇੱਥੇ ਦੀ ਪੁਲਸ ਨੂੰ ਸਵਾਲਾਂ ਦੇ ਘੇਰੇ ''ਚ ਲਿਆ ਦਿੱਤਾ ਹੈ।

Disha

This news is News Editor Disha