ਪ੍ਰੇਮਿਕਾ ਨੂੰ ਚਾਕੂ ਮਾਰ ਕੇ ਚਾਰ ਬੱਚਿਆਂ ਨੂੰ ਅਨਾਥ ਕਰਨ ਵਾਲਾ ਕਾਤਲ ਗ੍ਰਿਫਤਾਰ

01/05/2017 9:35:31 AM

ਫਰੀਦਾਬਾਦ— ਸ਼ਰਾਬ ਅਤੇ ਵੱਖ-ਵੱਖ ਔਰਤਾਂ ਨਾਲ ਸੰਬੰਧ ਬਣਾਉਣ ਦੀ ਆਦਤ ਨੇ ਇਕ ਰਿਕਸ਼ਾ ਚਾਲਕ ਨੂੰ ਕਾਤਲ ਬਣਾ ਦਿੱਤਾ। 2 ਜੂਨ 2016 ਨੂੰ ਫਰੀਦਾਬਾਦ ਨਹਿਰਪਾਰ ਇੰਦਰਾ ਕੰਪਲੈਕਸ ''ਚ ਆਪਣੇ 4 ਬੱਚਿਆਂ ਨਾਲ ਰਹਿਣ ਵਾਲੀ ਵਿਧਵਾ ਭਗਵਤੀ ਨੂੰ ਉਸੇ ਰਿਕਸ਼ਾ ਚਾਲਕ ਪ੍ਰੇਮੀ ਨੇ ਚਾਕੂ ਨਾਲ ਸ਼ਰੇਆਮ ਵਿਚ ਸੜਕ ਮਾਰਿਆ ਸੀ। ਔਰਤ ਉਦੋਂ ਆਪਣੀਆਂ 2 ਬੇਟੀਆਂ ਨਾਲ ਸਬਜ਼ੀ ਲੈ ਕੇ ਘਰ ਵਾਪਸ ਆ ਰਹੀ ਸੀ। ਉਸੇ ਕਾਤਲ ਗਿਰਜਾਨੰਦ ਨੂੰ ਬੁੱਧਵਾਰ ਨੂੰ ਕ੍ਰਾਈਮ ਬਰਾਂਚ ਡੀ.ਐੱਲ.ਐੱਫ. ਪੁਲਸ ਟੀਮ ਨੇ ਖੇੜੀ ਪੁੱਲ ''ਤੇ ਕਰੀਬ 6 ਮਹੀਨਿਆਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਪੁਲਸ ਅਨੁਸਾਰ ਤਾਂ ਕਾਤਲ ਗਿਰਜਾਨੰਦ ਪੰਜਾਬ ਤੋਂ ਆਪਣੇ ਦੋਸਤ ਤੋਂ ਪੈਸੇ ਲੈਣ ਆਇਆ ਹੋਇਆ ਸੀ। ਦੋਸ਼ੀ ਗਿਰਜਾਨੰਦ ਨੇ ਆਪਣਾ ਗੁਨਾਹ ਕਬੂਲ ਕਰਦੇ ਹੋਏ ਕਿਹਾ ਹੈ ਕਿ ਉਸ ਦੇ ਆਪਣੇ ਦੋਸਤ ਦੀ ਪਤਨੀ ਨਾਲ ਸੰਬੰਧ ਸਨ ਅਤੇ ਮ੍ਰਿਤਕਾ ਭਗਵਤੀ ਨਾਲ ਵੀ ਉਹ ਸੰਬੰਧ ''ਚ ਸੀ। ਜੋ ਭਗਵਤੀ ਨੂੰ ਚੰਗਾ ਨਹੀਂ ਲੱਗਾ ਅਤੇ ਉਹ ਉਸ ਨੂੰ ਬਲਾਤਕਾਰ ਦੇ ਮਾਮਲੇ ''ਚ ਫਸਾਉਣ ਵਾਲੀ ਸੀ। ਇਸ ਲਈ ਉਸ ਨੇ ਆਪਣੇ ਬਚਾਅ ''ਚ ਉਸ ਦਾ ਕਤਲ ਕਰ ਦਿੱਤਾ। 
ਜ਼ਿਕਰਯੋਗ ਹੈ ਕਿ ਮ੍ਰਿਤਕਾ ਭਗਵਤੀ ਇਕ ਵਿਧਵਾ ਔਰਤ ਸੀ, ਜਿਸ ਦੇ ਚਾਰ ਬੱਚੇ ਸਨ, ਉਹ ਕਿਰਾਏ ਦੇ ਮਕਾਨ ''ਚ ਰਹਿ ਕੇ ਆਪਣੇ ਬੱਚਿਆਂ ਨਾਲ ਜੀਵਨ ਬਤੀਤ ਕਰ ਰਹੀ ਸੀ। ਇਸ ਦੌਰਾਨ ਭਗਵਤੀ ਦੀ ਮੁਲਾਕਾਤ ਦੋਸ਼ੀ ਗਿਰਜਾਨੰਦ ਨਾਲ ਹੋਈ ਸੀ। ਗਿਰਜਾਨੰਦ ਨੂੰ ਸ਼ਰਾਬ ਅਤੇ ਵੱਖ-ਵੱਖ ਔਰਤਾਂ ਨਾਲ ਸੰਬੰਧ ਬਣਾਉਣ ਦਾ ਸ਼ੌਂਕ ਸੀ। ਜਿਸ ਦਾ ਪ੍ਰੇਮ ਪ੍ਰਸੰਗ ਪਹਿਲਾਂ ਤੋਂ ਉਸੇ ਦੇ ਦੋਸਤ ਦੀ ਪਤਨੀ ਨਾਲ ਚੱਲ ਰਿਹਾ ਸੀ। ਜਿਸ ਬਾਰੇ ਭਗਵਤੀ ਨੂੰ ਪਤਾ ਲੱਗਾ ਤਾਂ ਦੋਹਾਂ ਦਰਮਿਆਨ ਕਹਾਸੁਣੀ ਅਤੇ ਕੁੱਟਮਾਰ ਵੀ ਹੋਈ। ਇਹੀ ਕੁੱਟਮਾਰ ਕਤਲ ਤੱਕ ਪੁੱਜ ਗਈ। 
ਇਸ ਬਾਰੇ ਦੋਸ਼ੀ ਗਿਰਜਾਨੰਦ ਨੇ ਦੱਸਿਆ ਕਿ ਮ੍ਰਿਤਕਾ ਭਗਵਤੀ ਨੂੰ ਉਸ ਦੇ ਦੂਜੇ ਸੰਬੰਧ ਬਾਰੇ ਪਤਾ ਲੱਗਾ ਗਿਆ ਸੀ। ਜਿਸ ਕਾਰਨ ਉਸ ਨੇ ਆਪਣੇ ਬੇਟੇ ਤੋਂ ਉਸ ਦੀ ਕੁੱਟਮਾਰ ਵੀ ਕਰਵਾਈ ਸੀ ਅਤੇ ਬਲਾਤਕਾਰ ਦਾ ਮਾਮਲਾ ਦਰਜ ਕਰਵਾ ਕੇ ਫਸਾਉਣ ਦੀ ਧਮਕੀ ਵੀ ਦਿੱਤੀ ਸੀ। ਜਿਸ ਨਾਲ ਉਹ ਡਰ ਗਿਆ ਸੀ ਅਤੇ ਉਸ ਦੇ ਆਪਣੇ ਘਰ ਤੋਂ ਸਬਜ਼ੀ ਕੱਟਣ ਵਾਲਾ ਚਾਕੂ ਚੁੱਕਿਆ ਅਤੇ ਤਿੰਨ ਵਾਰੀ ਵਾਰ ਕਰਦੇ ਹੋਏ ਉਸ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਉਹ ਫਰੀਦਾਬਾਦ ਤੋਂ ਫਰਾਰ ਹੋ ਗਿਆ ਅਤੇ ਪੰਜਾਬ ''ਚ ਰਹਿਣ ਲੱਗਾ। ਜਿੱਥੇ ਪੈਸਿਆਂ ਦੀ ਪਰੇਸ਼ਾਨੀ ਹੋਣ ਕਾਰਨ ਉਹ ਫਰੀਦਾਬਾਦ ''ਚ ਆਪਣੇ ਦੋਸਤ ਤੋਂ ਆਪਣੇ ਦਿੱਤੇ ਹੋਏ ਪੈਸੇ ਲੈਣ ਆਇਆ ਤਾਂ ਪੁਲਸ ਨੇ ਉਸ ਨੂੰ ਫੜ ਲਿਆ। ਫੜੇ ਜਾਣ ''ਤੇ ਉਸ ਨੂੰ ਪਛਤਾਵਾ ਹੈ ਅਤੇ ਉਹ ਖੁਦ ਨੂੰ ਕਦੇ ਮੁਆਫ਼ ਨਹੀਂ ਕਰ ਸਕੇਗਾ।

Disha

This news is News Editor Disha