ਵਿਦੇਸ਼ ਵਪਾਰ ਨੀਤੀ ''ਚ ਉਪਾਵਾਂ ''ਤੇ ਕੀਤਾ ਜਾ ਰਿਹੈ ਗੌਰ : ਤੇਵਤਿਆ

Thursday, Jul 27, 2017 - 02:17 AM (IST)

ਨਵੀਂ ਦਿੱਲੀ— ਵਣਜ ਸਕੱਤਰ ਰੀਤਾ ਤੇਵਤਿਆ ਨੇ ਕਿਹਾ ਕਿ ਵਣਜ ਮੰਤਰਾਲਾ ਬਰਾਮਦ ਨੂੰ ਬੜ੍ਹਾਵਾ ਦੇਣ ਲਈ ਵਿਦੇਸ਼ ਵਪਾਰ ਨੀਤੀ (ਐੱਫ. ਟੀ. ਪੀ.) ਦੀ ਸਮੀਖਿਆ ਤਹਿਤ ਐਲਾਨ ਕੀਤੇ ਜਾਣ ਵਾਲੇ ਉਪਾਵਾਂ 'ਤੇ ਗੌਰ ਕਰ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨੀਤੀ ਦੀ ਸਮੀਖਿਆ ਹੁਣ ਨਤੀਜੇ 'ਤੇ ਪਹੁੰਚਣ ਦੇ ਕਰੀਬ ਹੈ ਤੇ ਪੂਰਾ ਕੰਮ ਸਤੰਬਰ ਤੱਕ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਭਾਰਤ ਘਰੇਲੂ ਚੌਲ ਬਰਾਮਦਕਾਰਾਂ ਦੀ ਚਿੰਤਾ ਬਾਰੇ ਯੂਰਪੀ ਸੰਘ ਨਾਲ ਗੱਲਬਾਤ ਕਰ ਰਿਹਾ ਹੈ। ਚੌਲ ਬਰਾਮਦਕਾਰਾਂ ਨੂੰ ਚਿੰਤਾ ਹੈ ਕਿ ਕੀਟਨਾਸ਼ਕਾਂ ਦੇ ਮਾਮਲੇ 'ਚ ਨਿਯਮਾਂ ਨੂੰ ਸਖਤ ਕੀਤੇ ਜਾਣ ਨਾਲ ਖੇਤਰ 'ਚ ਉਨ੍ਹਾਂ ਦੀ ਬਰਾਮਦ ਪ੍ਰਭਾਵਿਤ ਹੋਵੇਗੀ।


Related News