ਕੋਰੋਨਾ ਨੂੰ ਹਰਾ ਕੇ ਫਿਰ ਪੜ੍ਹਾਈ ਕਰਨ ਲੱਗੀ ਦੇਸ਼ ਦੀ ਪਹਿਲੀ ਮਰੀਜ਼

04/30/2020 8:16:42 PM

ਤਿਰੂਵਨੰਤਪੁਰਮ— ਦੇਸ਼ 'ਚ ਕੋਰੋਨਾ ਵਾਇਰਸ ਦੀ ਪਹਿਲੀ ਮਰੀਜ਼ ਬਣੀ ਕੇਰਲ ਦੀ ਮੈਡੀਕਲ ਵਿਦਿਆਰਥੀ ਦਾ ਕਹਿਣਾ ਹੈ ਕਿ ਅੱਜਕਲ ਉਹ ਚੀਨ ਦੇ ਵੁਹਾਨ 'ਚ ਆਪਣੀ ਯੂਨੀਵਰਸਿਟੀ ਦੀ ਆਲਨਾਈਨ ਕਲਾਸਾਂ ਲਗਾਉਣ ਦੇ ਨਾਲ-ਨਾਲ ਰਸੋਈ 'ਚ ਆਪਣੀ ਮਾਂ ਨਾਲ ਕੰਮ ਕਰਵਾ ਰਹੀ ਹੈ ਤੇ ਖੁਦ ਨੂੰ ਵਿਅਸਤ ਰੱਖ ਰਹੀ ਹੈ। ਨਾਲ ਹੀ ਉਸਦਾ ਕਹਿਣਾ ਹੈ ਕਿ ਜਾਂਚ ਰਿਪੋਰਟ 'ਚ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਵੀ ਉਸ ਨੂੰ ਡਰ ਨਹੀਂ ਲੱਗਿਆ ਸੀ। ਮੈਡੀਕਲ ਤੀਜੇ ਸਾਲ ਦੇ ਇਹ ਵਿਦਿਆਰਥੀ ਇਸ ਗੱਲ ਨੂੰ ਲੈ ਕੇ ਬਿਲਕੁਲ ਪ੍ਰੇਸ਼ਾਨ ਨਹੀਂ ਹੈ ਕਿ ਇਸ ਮਹਾਮਾਰੀ ਵਾਇਰਸ ਦੀ ਸ਼ੁਰੂਆਤ ਵੁਹਾਨ ਤੋਂ ਹੋਈ ਤੇ ਉਹ ਸਥਿਤੀ ਆਮ ਵਾਂਗ ਹੋਣ ਦੇ ਬਾਅਦ ਵਾਪਸ ਜਾ ਕੇ ਆਪਣੀ ਪੜਾਈ ਫਿਰ ਤੋਂ ਪੂਰੇ ਜੋਸ਼ ਨਾਲ ਕਰਨ ਦੀ ਰਾਹ ਦੇਖ ਰਹੀ ਹੈ।
ਵਿਦਿਆਰਥੀ ਨੇ ਤਿਰਸ਼ੂਰ ਜ਼ਿਲ੍ਹੇ ਤੋਂ ਫੋਨ 'ਤੇ ਦੱਸਿਆ ਕਿ ਮੈਂ ਫਰਵਰੀ ਤੋਂ ਹੀ ਆਪਣੀ ਯੂਨੀਵਰਸਿਟੀ ਦੀ ਆਲਨਾਈਨ ਕਲਾਸਾਂ ਲਗਾ ਰਹੀ ਹਾਂ। ਵਿਸ਼ੇ ਦੇ ਆਧਾਰ 'ਤੇ ਰੋਜ਼ਾਨਾ ਕਲਾਸਾਂ ਲੱਗ ਰਹੀਆਂ ਹਨ। ਸਾਨੂੰ ਕਿਹਾ ਗਿਆ ਹੈ ਕਿ ਫਿਲਹਾਲ ਜਿਨ੍ਹਾਂ ਵਿਸ਼ਿਆਂ ਆਨਲਾਈਨ ਕਲਾਸ ਚੱਲ ਰਹੀ ਹੈ ਇਸ ਵਾਰ ਨਿਯਮਤ ਕਲਾਸਾਂ ਸ਼ੁਰੂ ਹੋਣ ਤੋਂ ਬਾਅਦ ਦੁਹਰਾਇਆ ਜਾਵੇਗਾ। ਕਿਉਂਕਿ ਪ੍ਰੈਕਟੀਕਲ ਵੀ ਹੋਣੇ ਹਨ। ਵੁਹਾਨ ਯੂਨੀਵਰਸਿਟੀ ਦੀ ਇਹ ਵਿਦਿਆਰਥੀ ਆਪਣਾ ਸਮੈਸਟਰ ਖਤਮ ਹੋਣ 'ਤੇ ਛੁੱਟੀਆਂ 'ਚ ਘਰ ਆਈ ਸੀ ਤੇ ਉਸ ਦੌਰਾਨ 30 ਜਨਵਰੀ ਨੂੰ ਜਾਂਚ 'ਚ ਉਸਦੇ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ। ਤਿਰਸ਼ੂਰ ਮੈਡੀਕਲ ਕਾਲਜ ਹਸਪਤਾਲ 'ਚ ਕਰੀਬ ਤਿੰਨ ਹਫਤੇ ਦੇ ਇਲਾਜ਼ ਤੋਂ ਬਾਅਦ 2 ਜਾਂਚ 'ਚ ਉਸਦੇ ਇਨਫੈਕਸ਼ਨ ਖਤਮ ਹੋਣ ਦੀ ਰਿਪੋਰਟ ਆਈ।

Gurdeep Singh

This news is Content Editor Gurdeep Singh