ਪਿਤਾ ਨੇ ਕੱਟੇ ਮਾਸੂਮ ਬੇਟੀ ਦੇ ਕੰਨ, ਕਿਹਾ ਭੂਤ ਨੇ ਦਿੱਤਾ ਸੀ ਹੁਕਮ

06/24/2017 8:17:26 AM

ਨਵੀਂ ਦਿੱਲੀ : ਜੀ. ਟੀ. ਬੀ. ਇਨਕਲੇਵ ਇਲਾਕੇ ਵਿਚ ਇਕ ਦਿਲ ਕੰਬਾਅ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਅੰਧਵਿਸ਼ਵਾਸ ਦੇ ਚੱਕਰ ਵਿਚ 35 ਸਾਲਾ ਪਿਤਾ ਨੇ ਚਾਕੂ ਨਾਲ ਆਪਣੀ 3 ਸਾਲਾ ਮਾਸੂਮ ਬੇਟੀ ਦੇ ਕੰਨ ਕੱਟ ਦਿੱਤੇ। ਗੁਆਂਢੀਆਂ ਦੀ ਸੂਚਨਾ 'ਤੇ ਪਹੁੰਚੀ ਪੁਲਸ ਨੇ ਦੋਸ਼ੀ ਅਮਰੀਤ ਨੂੰ ਚਾਕੂ ਸਮੇਤ ਗ੍ਰਿਫਤਾਰ ਕਰ ਲਿਆ। ਪੁੱਛਗਿੱਛ ਵਿਚ ਦੋਸ਼ੀ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਉਸ ਉੱਪਰ ਭੂਤ-ਪ੍ਰੇਤ ਆਉਂਦੇ ਹਨ। ਜਿਵੇਂ ਉਹ ਕਹਿੰਦੇ ਹਨ, ਉਹ ਉਸੇ ਤਰ੍ਹਾਂ ਹੀ ਕਰਦਾ ਹੈ। ਦੋਸ਼ੀ ਮੁਤਾਬਕ ਬੁੱਧਵਾਰ ਦੇਰ ਰਾਤ ਭੂਤ-ਪ੍ਰੇਤਾਂ ਨੇ ਉਸਨੂੰ ਕਿਹਾ ਕਿ ਘਰ ਵਿਚ ਸ਼ਾਂਤੀ ਅਤੇ ਬੱਚਿਆਂ ਦੀ ਸੁਰੱਖਿਆ ਤਾਂ ਹੀ ਹੋ ਸਕਦੀ ਹੈ, ਜਦੋਂ ਉਹ ਉਨ੍ਹਾਂ ਦਾ ਕਹਿਣਾ ਮੰਨੇਗਾ। ਉਸਨੇ ਭੂਤ-ਪ੍ਰੇਤਾਂ ਦੇ ਕਹਿਣ 'ਤੇ ਬੱਚੀ ਦੇ ਦੋਵੇਂ ਕੰਨ ਕੱਟ ਕੇ ਵੱਖ ਕਰ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਨੇ ਗਲਾ ਕੱਟਣ ਲਈ ਵੀ ਕਿਹਾ। ਹਾਲਾਂਕਿ ਦੋਸ਼ੀ ਦਾ ਕਹਿਣਾ ਹੈ ਕਿ ਉਸਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ।