ਸਾਲੀ ਦੇ ਪ੍ਰੇਮ ''ਚ ਪਾਗਲ 4 ਬੱਚਿਆਂ ਦੇ ਬਾਪ ਨੇ ਕੀਤੀ ਸ਼ਰਮਨਾਕ ਹਰਕਤ

10/06/2015 6:25:08 PM

ਲਖਨਊ- ਸਾਲੀ ਦੇ ਪ੍ਰੇਮ ''ਚ ਪਾਗਲ 4 ਬੱਚਿਆਂ ਦਾ ਬਾਪ ਜਦੋਂ ਸਾਲੀ ਨਾਲ ਕੋਰਟ ਮੈਰਿਜ ਨਹੀਂ ਕਰ ਸਕਿਆ ਤਾਂ ਮੌਤ ਨੂੰ ਗਲੇ ਲਗਾਉਣਾ ਹੀ ਬਿਹਤਰ ਸਮਝਿਆ ਅਤੇ ਸਵੇਰੇ ਤੜਕੇ ਹੀ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। 
ਮਾਮਲਾ ਉੱਤਰ ਪ੍ਰਦੇਸ਼ ''ਚ ਦੇਵਰੀਆ ਜ਼ਿਲੇ ਦੇ ਬਨਕਟਾ ਥਾਣਾ ਖੇਤਰ ਦੇ ਜੈਤਪੁਰ ਪਿੰਡ ਦੇ 30 ਸਾਲਾ ਕਲਿੰਦਰ ਰਾਜਭਰ ਪੁੱਤਰ ਜਵਾਹਰ ਰਾਜਭਰ ਦਾ ਸਾਲੀ ਨਾਲ ਕਰੀਬ ਇਕ ਸਾਲ ਤੋਂ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। 4 ਬੱਚਿਆਂ ਦਾ ਬਾਪ ਕਲਿੰਦਰ ਆਪਣੀ ਸਾਲੀ ਨਾਲ ਕੋਰਟ ਮੈਰਿਜ ਕਰਨਾ ਚਾਹੁੰਦਾ ਸੀ। ਭੈਣ ਦੇ ਪ੍ਰੇਮ ''ਚ ਪਾਗਲ ਆਪਣੇ ਪਤੀ ਕਲਿੰਦਰ ਨਾਲ ਉਸ ਦੀ ਪਤਨੀ ਦਾ ਰੋਜ਼ ਝਗੜਾ ਹੁੰਦਾ ਸੀ। ਸੋਮਵਾਰ ਦੀ ਰਾਤ ਵੀ ਇਨ੍ਹਾਂ ਦੋਹਾਂ ''ਚ ਸਾਲੀ ਨਾਲ ਵਿਆਹ ਨੂੰ ਲੈ ਕੇ ਵਿਵਾਦ ਹੋਇਆ ਸੀ। 4 ਬੱਚਿਆਂ ਦੇ ਬਾਪ ਕਲਿੰਦਰ ਦੀ ਲਾਸ਼ ਮੰਗਲਵਾਰ ਦੀ ਸਵੇਰ ਖੇਤ ''ਚ ਇਕ ਦਰੱਖਤ ਨਾਲ ਲਟਕੀ ਮਿਲੀ। ਮੰਨਿਆ ਜਾ ਰਿਹਾ ਹੈ ਕਿ ਇਸ ਵਿਵਾਦ ਤੋਂ ਤੰਗ ਆ ਕੇ ਕਲਿੰਦਰ ਨੇ ਮੌਤ ਨੂੰ ਗਲੇ ਲਗਾਇਆ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Disha

This news is News Editor Disha