ਤੇਜ਼ ਰਫਤਾਰ ਟਰੱਕ ਨੇ ਉਜਾੜਿਆ ਵਿਆਹੁਤਾ ਦਾ ਸੁਹਾਗ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ

03/15/2018 2:39:44 PM

ਗੋਹਾਨਾ — ਹਰਿਆਣਾ ਵਿਚ ਨਿੱਤ ਦਿਨ ਤੇਜ਼ ਰਫਤਾਰ ਕਾਰਨ ਹੋ ਰਹੇ ਭਿਆਨਕ ਹਾਦਸਿਆਂ ਵਿਚ ਕਈ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਗੋਹਾਨਾ ਪਾਣੀਪਤ ਰੋਡ 'ਤੇ ਪਿੰਡ ਸੈਨੀਪੁਰਾ ਦੇ ਕੋਲ ਤੇਜ਼ ਗਤੀ ਦੇ ਟਰੱਕ ਨੇ ਟ੍ਰੈਕਟਰ ਨੂੰ ਪਿੱਛੋਂ ਦੀ ਟੱਕਰ ਮਾਰ ਦਿੱਤੀ। ਜਿਸ ਕਾਰਨ ਟਰੈਕਟਰ 'ਤੇ ਸਵਾਰ ਇਕ ਨੌਜਵਾਨ ਦੀ ਥੱਲ੍ਹੇ ਡਿੱਗਣ ਕਾਰਨ ਮੌਤ ਹੋ ਗਈ। ਟਰੈਕਟਰ ਗੋਹਾਨਾ ਤੋਂ ਪਾਣੀਪਤ ਵੱਲ ਜਾ ਰਿਹਾ ਸੀ। ਘਟਨਾ ਤੋਂ ਬਾਅਦ ਡਰਾਈਵਰ ਟਰੱਕ ਨੂੰ ਮੌਕੇ 'ਤੇ ਹੀ ਛੱਡ ਕੇ ਫਰਾਰ ਹੋ ਗਿਆ। 


4 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਪਰਿਵਾਰ ਵਾਲਿਆਂ ਨੇ ਦੱਸਿਆ ਕਿ ਮ੍ਰਿਤਕ ਗੀਤਾ ਰਾਮ ਪਿੰਡ ਧੁਰਾਨਾ ਦਾ ਰਹਿਣ ਵਾਲਾ ਸੀ। ਉਹ ਆਪਣੇ ਪਿਤਾ ਰਮੇਸ਼ ਨਾਲ ਗੋਹਾਨਾ ਤੋਂ ਪਿੰਡ ਜਾ ਰਿਹਾ ਸੀ। ਮ੍ਰਿਤਕ ਦਾ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਇਸ ਘਟਨਾ ਤੋਂ ਬਾਅਦ ਸਾਰੇ ਪਿੰਡ ਵਿਚ ਮਾਤਮ ਦਾ ਮਾਹੌਲ ਹੈ।


ਗੋਹਾਨਾ ਸਦਰ ਥਾਣਾ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਨਾਗਰਿਕ ਹਸਪਤਾਲ ਭੇਜ ਦਿੱਤਾ ਹੈ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ 'ਤੇ ਟਰੱਕ ਡਰਾਈਵਰ ਦੇ ਖਿਲਾਫ ਲਾਪਰਵਾਈ ਦਾ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।