ਨੌਗਾਓਂ ਅਤੇ ਬਾਰਾਮੂਲਾ ''ਚ ਫੌਜ ਅਤੇ ਅੱਤਵਾਦੀਆਂ ਦਰਮਿਆਨ ਮੁਕਾਬਲਾ

05/27/2016 1:32:45 PM

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ 2 ਇਲਾਕਿਆਂ ''ਚ ਨੌਗਾਓਂ ਅਤੇ ਬਾਰਾਮੂਲਾ ਦੇ ਇਲਾਕਿਆਂ ''ਚ ਫੌਜ ਅਤੇ ਅੱਤਵਾਦੀਆਂ ਦਰਮਿਆਨ ਸ਼ੁੱਕਰਵਾਰ ਨੂੰ ਇਹ ਮੁਕਾਬਲਾ ਹੋਇਆ। ਨੌਗਾਓਂ ''ਚ ਹੋਏ ਮੁਕਾਬਲੇ ''ਚ ਜਵਾਨਾਂ ਵੱਲੋਂ 4 ਅੱਤਵਾਦੀਆਂ ਨੂੰ ਢੇਰ ਕਰਨ ਦੀ ਖਬਰ ਹੈ। ਹਾਲਾਂਕਿ, ਇਸ ''ਚ ਇਕ ਜਵਾਨ ਨੂੰ ਵੀ ਆਪਣੀ ਜਾਨ ਗਵਾਉਣੀ ਪਈ। ਉੱਥੇ ਹੀ ਦੂਜੇ ਪਾਸੇ ਬਾਰਾਮੂਲਾ ਤੋਂ ਅਜੇ ਤੱਕ ਕਿਸੇ ਦੇ ਹਤਾਹਤ ਹੋਣ ਦੀ ਖਬਰ ਨਹੀਂ ਹੈ। 
ਸੂਤਰਾਂ ਅਨੁਸਾਰ,''''ਸੁਰੱਖਿਆ ਫੋਰਸਾਂ ਨੂੰ ਸ਼੍ਰੀਨਗਰ ਤੋਂ ਕਰੀਬ 35 ਕਿਲੋਮੀਟਰ ਦੂਰ ਤੰਗਮਾਰਗ ਇਲਾਕੇ ਦੇ ਕਾਂਚੀਪੋਰਾ ਪਿੰਡ ''ਚ 2 ਅੱਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਮਿਲੀ ਸੀ। ਇਸ ਤੋਂ ਬਾਅਦ ਜਾਂ ਮੁਹਿੰਮ ਦੌਰਾਨ ਸ਼ੁੱਕਰਵਾਰ ਦੀ ਸਵੇਰ ਕਰੀਬ 6.30 ਵਜੇ ਦੋਹਾਂ ਪੱਖਾਂ ਦਰਮਿਆਨ ਫਾਇਰਿੰਗ ਸ਼ੁਰੂ ਹੋ ਗਈ।

Disha

This news is News Editor Disha