ਵੱਡੀ ਭੈਣ ਘਰ ਰਹਿਣ ਗਈ ਨਾਬਾਲਗ ਸਾਲੀ ਨਾਲ ਜੀਜੇ ਨੇ ਕੀਤੀ ਸ਼ਰਮਨਾਕ ਕਰਤੂਤ

06/20/2017 11:07:49 AM

ਕਰਨਾਲ — ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਇਕ ਗੰਦੀ ਘਟਨਾ ਸਾਹਮਣੇ ਆਈ ਹੈ। ਜੀਜੇ ਨੇ ਆਪਣੀ ਨਾਬਾਲਗ ਸਾਲੀ ਦਾ ਬਲਾਤਕਾਰ ਕਰ ਦਿੱਤਾ। ਦੋਸ਼ੀ ਦੇ ਖਿਲਾਫ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੀੜਤਾ ਨੇ ਆਪਣੇ ਨਾਲ ਹੋਈ ਘਟਨਾ ਦੀ ਜਾਣਕਾਰੀ ਖੁਦ ਸੀ.ਡਬਲਯੂ.ਸੀ. ਨੂੰ ਦਿੱਤੀ ਹੈ। ਘਟਨਾ ਦੇ ਬਾਰੇ ਪੀੜਤਾ ਨੇ ਦੱਸਦੇ ਹੋਏ ਕਿਹਾ ਕਿ ਉਹ ਕਰਨਾਲ 'ਚ ਆਪਣੀ ਭੈਣ ਦੇ ਘਰ ਆਈ ਸੀ ਪਰ ਉਸਦਾ ਜੀਜਾ ਉਸਨੂੰ ਕਿਸੇ ਕੰਮ ਦਾ ਬਹਾਨਾ ਬਣਾ ਕੇ ਕਿਸੇ ਸੁਨਸਾਨ ਜਗ੍ਹਾ 'ਤੇ ਲੈ ਗਿਆ ਅਤੇ ਨਾਬਾਲਗ ਸਾਲੀ ਨਾਲ ਬਲਾਤਕਾਰ ਕੀਤਾ। ਬਾਲ ਕਲਿਆਣ ਸਮਿਤੀ ਦੇ ਚੇਅਰਮੈਨ ਸੁਰਿੰਦਰ ਸਿੰਘ ਮਾਨ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਲੜਕੀ ਉਨ੍ਹਾਂ ਦੇ ਸਾਹਮਣੇ ਪੇਸ਼ ਹੋਈ ਸੀ। ਫਿਲਹਾਲ ਲੜਕੀ ਨੂੰ ਵਨ ਸਟੋਪ ਸੈਂਟਰ 'ਚ ਰੱਖਿਆ ਗਿਆ ਹੈ।