ਆਰਥਿਕਤਾ ਨੂੰ ਕੰਡਿਆਂ ਨਾਲ ਭਰੀ ਝਾੜੀ ''ਚ ਫਸੀ ਸਾੜੀ ਵਾਂਗ ਸੁਰੱਖਿਅਤ ਬਾਹਰ ਲਿਆਂਦਾ ਗਿਆ : ਵਿੱਤ ਮੰਤਰੀ

02/10/2024 5:33:11 PM

ਨਵੀਂ ਦਿੱਲੀ (ਭਾਸ਼ਾ) - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਕਿਹਾ ਕਿ ਪਿਛਲੇ 10 ਸਾਲਾਂ ਵਿਚ ਸਰਕਾਰ ਨੇ ਦੇਸ਼ ਦੀ ਅਰਥਵਿਵਸਥਾ ਨੂੰ ਕੰਡਿਆਂ ਵਿਚ ਫਸੀ ਸਾੜੀ ਵਾਂਗ ਸੁਰੱਖਿਅਤ ਢੰਗ ਨਾਲ ਬਾਹਰ ਕੱਢ ਕੇ ਭਵਿੱਖਮੁਖੀ ਸੁਧਾਰਾਂ ਦੇ ਰਾਹ 'ਤੇ ਚਲਾਉਣ ਦੀ ਕੋਸ਼ਿਸ਼ ਕੀਤੀ ਹੈ। ਵਿੱਤ ਮੰਤਰੀ ਸੀਤਾਰਮਨ ਨੇ ਰਾਜ ਸਭਾ ਵਿਚ ਵ੍ਹਾਈਟ ਪੇਪਰ 'ਤੇ ਚਰਚਾ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਸ ਸਰਕਾਰ ਨੂੰ ਵਿਰਾਸਤ ਵਿਚ ਮਿਲੀ ਆਰਥਿਕਤਾ ਨੂੰ ਲੈ ਕੇ ਵਿਰੋਧੀ ਧਿਰਾਂ ਵਲੋਂ ਵੱਡੇ-ਵੱਡੇ ਦਾਅਵੇ ਕੀਤੇ ਗਏ ਹਨ।

ਇਹ ਵੀ ਪੜ੍ਹੋ - ਸਰਕਾਰੀ ਸੋਨੇ ਦੀ ਕੀਮਤ 6263 ਰੁਪਏ ਪ੍ਰਤੀ ਗ੍ਰਾਮ ਤੈਅ, ਆਨਲਾਈਨ ਖਰੀਦਣ 'ਤੇ ਮਿਲੇਗਾ ਇੰਨਾ ਡਿਸਕਾਊਂਟ

ਉਹਨਾਂ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਲੋਕ ਇਹ ਵੀ ਕਹਿੰਦੇ ਹਨ ਕਿ ਯੂਪੀਏ ਸਰਕਾਰ ਨੂੰ ਅਟਲ ਬਿਹਾਰੀ ਵਾਜਪਾਈ ਸਰਕਾਰ ਤੋਂ ਜੋ ਵਿਰਾਸਤ ਮਿਲੀ ਸੀ, ਉਸ ਦੇ ਪਹਿਲੇ ਪੰਜ ਸਾਲਾਂ ਵਿਚ ਆਰਥਿਕਤਾ ਬਹੁਤ ਵਧੀਆ ਸੀ। ਉਨਹਾਂ ਨੇ ਕਿਹਾ ਕਿ ਇਹ ਪਹਿਲਾਂ ਹੀ ਸਪੱਸ਼ਟ ਕੀਤਾ ਜਾ ਚੁੱਕਾ ਹੈ ਕਿ ਜੇਕਰ ਇਹ ਵ੍ਹਾਈਟ ਪੇਪਰ ਪਹਿਲਾਂ ਲਿਆਂਦਾ ਜਾਂਦਾ ਹੈ ਤਾਂ ਲੋਕਾਂ ਅਤੇ ਨਿਵੇਸ਼ਕਾਂ ਦਾ ਆਪਣੇ ਦੇਸ਼, ਅਰਥਚਾਰੇ ਅਤੇ ਸੰਸਥਾਵਾਂ ਤੋਂ ਭਰੋਸਾ ਡਗਮਗਾਉਣਾ ਸ਼ੁਰੂ ਹੋ ਜਾਣਾ ਸੀ।

ਇਹ ਵੀ ਪੜ੍ਹੋ - ਸੜਕ 'ਤੇ ਦੌੜਦੇ ਹੀ ਚਾਰਜ ਹੋ ਜਾਣਗੇ ਇਲੈਕਟ੍ਰਿਕ ਵਾਹਨ! ਭਾਰਤ ਦੇ ਇਸ ਰਾਜ 'ਚ ਸ਼ੁਰੂ ਹੋ ਰਿਹਾ ਚਾਰਜਿੰਗ ਸਿਸਟਮ

ਉਹਨਾਂ ਨੇ ਕਿਹਾ ਕਿ ਸਵਾਲ ਕੀਤਾ ਜਾਂਦਾ ਹੈ ਕਿ ਇਹ ਵ੍ਹਾਈਟ ਪੇਪਰ ਹੁਣ ਕਿਉਂ ਲਿਆਂਦਾ ਗਿਆ? ਤਾਂ ਉਹਨਾਂ ਨੇ ਕਿਹਾ ਕਿ ਇਕ ਚੁਣੀ ਹੋਈ ਸਰਕਾਰ ਹੋਣ ਦੇ ਨਾਤੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸੰਸਦ ਦੇ ਦੋਵਾਂ ਸਦਨਾਂ ਰਾਹੀਂ ਜਨਤਾ ਨੂੰ ਜਾਣਕਾਰੀ ਦੇਣ ਕਿ ਦਸ ਸਾਲ ਪਹਿਲਾਂ ਆਰਥਿਕਤਾ ਦੀ ਹਾਲਤ ਕੀ ਸੀ ਅਤੇ ਅੱਜ ਕਿਸ ਪੱਧਰ ਤੱਕ ਪਹੁੰਚ ਚੁੱਕੀ ਹੈ। ਸੀਤਾਰਮਨ ਨੇ ਕਿਹਾ ਕਿ ਅਸੀਂ ਦੋ ਪਟੜੀਆਂ 'ਤੇ ਚੱਲ ਰਹੇ ਸੀ। ਇਕ ਤਾਂ ਅਰਥਵਿਵਸਥਾ ਨੂੰ ਸਿੱਧਾ ਕਰਨਾ, ਅਤੀਤ ਦੀਆਂ ਗ਼ਲਤੀਆਂ ਨੂੰ ਠੀਕ ਕਰਨਾ, ਰੁਕਾਵਟਾਂ ਨੂੰ ਦੂਰ ਕਰਨਾ ਅਤੇ ਨਾਲ ਹੀ ਭਵਿੱਖਮੁਖੀ ਸੁਧਾਰਾਂ ਵੱਲ ਵੀ ਧਿਆਨ ਦੇਣਾ ਸੀ।

ਇਹ ਵੀ ਪੜ੍ਹੋ - Amazon ਤੇ Flipkart ਨੂੰ ਟੱਕਰ ਦੇਣ ਦੀ ਤਿਆਰੀ 'ਚ ਸਰਕਾਰ, ਹੁਣ ਵੇਚੇਗੀ ਅਗਰਬਤੀ ਤੇ ਟੁੱਥਬਰੱਸ਼

ਉਹਨਾਂ ਨੇ ਕਿਹਾ ਕਿ ਆਰਥਿਕ ਸੁਧਾਰਾਂ ਦੀ ਪ੍ਰਕਿਰਿਆ 1991 ਵਿਚ ਸ਼ੁਰੂ ਹੋਈ ਸੀ ਪਰ 2004 ਤੋਂ ਬਾਅਦ ਇਸ ਨੂੰ ਪੂਰਾ ਨਹੀਂ ਕੀਤਾ ਗਿਆ ਅਤੇ ਅੱਗੇ ਨਹੀਂ ਵਧਾਇਆ ਗਿਆ। ਮੋਦੀ ਸਰਕਾਰ ਨੇ ਸੁਧਾਰਾਂ ਖ਼ਾਸ ਕਰਕੇ ਭਵਿੱਖਮੁਖੀ ਸੁਧਾਰਾਂ 'ਤੇ ਜ਼ੋਰ ਦਿੱਤਾ। ਵਿੱਤ ਮੰਤਰੀ ਨੇ ਇਕ ਤਾਮਿਲ ਕਹਾਵਤ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ 2014 ਵਿਚ ਉਹਨਾਂ ਦੀ ਸਰਕਾਰ ਨੂੰ ਜੋ ਆਰਥਿਕਤਾ ਮਿਲੀ ਹੈ, ਉਸ ਦੀ ਤੁਲਨਾ ਕੰਡਿਆਲੀ ਝਾੜੀ ਵਿਚ ਫਸੀ ਸਾੜ੍ਹੀ ਨਾਲ ਕੀਤੀ ਜਾ ਸਕਦੀ ਹੈ। ਇਸ ਨੂੰ ਕੰਡਿਆ ਵਿਚੋਂ ਸੁਰੱਖਿਅਤ ਢੰਗ ਨਾਲ ਬਾਹਰ ਕੱਢਣਾ ਇਕ ਚੁਣੌਤੀ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਆਰਥਿਕਤਾ ਨੂੰ ਉਸ ਕੰਡਿਆਲੀ ਝਾੜੀ ਵਿਚੋਂ ਬਾਹਰ ਕੱਢਿਆ ਹੈ। 

ਇਹ ਵੀ ਪੜ੍ਹੋ - EPFO ਦੇ 7 ਕਰੋੜ ਮੈਂਬਰਜ਼ ਨੂੰ ਲੱਗ ਸਕਦੈ ਝਟਕਾ, ਵਿਆਜ ਦਰਾਂ ਘਟਾਉਣ ਦੀ ਤਿਆਰੀ!

ਉਹਨਾਂ ਨੇ ਕਿਹਾ ਕਿ ਅਰਥਵਿਵਸਥਾ ਦੀ ਇਹ ਦਸ਼ਾ ਅਜਿਹੀ ਸੀ ਕਿ ਇਹ ਦੁਨੀਆ ਦੀਆਂ ਪੰਜ ਸਭ ਤੋਂ ਕਮਜ਼ੋਰ ਅਰਥਵਿਵਸਥਾਵਾਂ ਵਿਚੋਂ ਇਕ ਸੀ। ਸਰਕਾਰ ਦੇ ਯਤਨਾਂ ਸਦਕਾ ਅੱਜ ਇਹ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਈ ਹੈ। ਸੀਤਾਰਮਨ ਨੇ ਕਿਹਾ ਕਿ ਅੱਜ ਅਰਥਵਿਵਸਥਾ ਦੀ ਸਥਿਤੀ ਦੇ ਆਧਾਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੇ ਵਿਸ਼ਵਾਸ ਨਾਲ ਕਹਿ ਰਹੇ ਹਨ ਕਿ ਉਹਨਾਂ ਦੇ ਤੀਜੇ ਕਾਰਜਕਾਲ ਵਿਚ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਹੋਵੇਗਾ।

ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਨਹੀਂ ਮਿਲੇਗੀ ਅਜੇ ਰਾਹਤ, ਕਰਨਾ ਪੈ ਸਕਦੈ ਲੰਬਾ ਇੰਤਜ਼ਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur