ਚਾਹ ਪੀਣ ਲਈ ਉਤਰਿਆ ਡਰਾਈਵਰ, ਦੇਖਦੇ ਹੀ ਦੇਖਦੇ ਸੜ ਕੇ ਸਵਾਹ ਹੋਇਆ ਟਰੱਕ

11/18/2017 10:10:40 AM

ਰੇਵਾੜੀ — ਦਿੱਲੀ-ਜੈਪੁਰ ਹਾਈਵੇ 'ਤੇ ਕੱਲ੍ਹ ਅਚਾਨਕ ਇਕ ਟਰੱਕ 'ਚ ਅੱਗ ਲੱਗ ਗਈ। ਜਦੋਂ ਤੱਕ ਕਿ ਫਾਇਰ ਬਿਗ੍ਰੇਡ ਦੀ ਗੱਡੀ ਪਹੁੰਚਦੀ ਉਸ ਸਮੇਂ ਤੱਕ ਟਰੱਕ ਸੜ ਕੇ ਸਵਾਹ ਹੋ ਚੁੱਕਾ ਸੀ। ਫਿਲਹਾਲ  ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ।
ਟਰੱਕ ਚਾਲਕ ਨੇ ਦੱਸਿਆ ਕਿ ਉਹ ਟਰੱਕ ਲੈ ਕੇ ਜੈਪੁਰ ਤੋਂ ਦਿੱਲੀ ਜਾ ਰਿਹਾ ਸੀ। ਜਿਸ ਸਮੇਂ ਰੇਵਾੜੀ ਦੇ ਆਸਲਵਾਸ ਪਿੰਡ ਦੇ ਕੋਲ ਟਰੱਕ ਰੋਕ ਕੇ ਚਾਹ ਪੀਣ ਲਈ ਉਤਰਿਆ ਤਾਂ ਇਕ ਦਮ ਟਰੱਕ ਨੂੰ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੁਝ ਹੀ ਸਮੇਂ 'ਚ ਟਰੱਕ ਸੜ ਕੇ ਸੁਆਹ ਹੋ ਗਿਆ। ਇਸ ਘਟਨਾ 'ਚ ਕਿਸੇ ਵੀ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ। ਟਰੱਕ 'ਚ ਅੱਗ ਲੱਗਣ ਕਾਰਨ ਹਾਈਵੇ ਵੀ ਜਾਮ ਹੋ ਗਿਆ। ਇਸ ਤੋਂ ਬਾਅਦ ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ।


ਪੁਲਸ ਅਨੁਸਾਰ ਟਰੱਕ ਦੀ ਬੈਟਰੀ ਫੱਟਣ ਕਾਰਨ ਅੱਗ ਲੱਗੀ ਹੋ ਸਕਦੀ ਹੈ। ਜਾਂਚ ਤੋਂ ਬਾਅਦ ਹੀ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾ ਸਕਦਾ ਹੈ ਕਿ ਅਸਲ ਵਜ੍ਹਾ ਕੀ ਰਹੀ ਹੋਵੇਗੀ।