ਡਾਕਟਰ ਨੇ ਅੰਦਰੋਂ ਕਲੀਨਿਕ ਬੰਦ ਕਰਕੇ ਔਰਤ ਨਾਲ ਕੀਤੀ ਸ਼ਰਮਨਾਕ ਹਰਕਤ

10/21/2017 1:11:59 AM

ਨਵੀਂ ਦਿੱਲੀ- ਦੱਖਣ ਦਿੱਲੀ ਦੇ ਕੋਟਲਾ ਮੁਬਾਰਕਪੁਰ ਦੇ ਇਕ ਕਲੀਨਿਕ ਵਿਚ ਡਾਕਟਰ ਨੇ 25 ਸਾਲ ਦੀ ਇਕ ਔਰਤ ਨਾਲ ਕਥਿਤ ਰੂਪ ਵਿਚ ਬਲਾਤਕਾਰ ਕੀਤਾ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੋਸ਼ੀ ਸੁਨੀਲ ਸੇਠੀ (52) ਫਰਾਰ ਹੈ ਅਤੇ ਔਰਤ ਦੀ ਕਥਿਤ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਕਿਹਾ ਕਿ ਔਰਤ ਅਤੇ ਦੋਸ਼ੀ ਦੋਵੇਂ ਉਸੇ ਕਲੀਨਿਕ ਵਿਚ ਕੰਮ ਕਰਦੇ ਸੀ। ਔਰਤ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ 18 ਅਕਤੂਬਰ ਨੂੰ ਦੋਸ਼ੀ ਨੇ ਕਲੀਨਿਕ ਅੰਦਰ ਤੋਂ ਬੰਦ ਕਰ ਲਿਆ ਅਤੇ ਉਸ ਦੇ ਨਾਲ ਜ਼ਬਰਦਸਤੀ ਕੀਤੀ। 
ਸ਼ਿਕਾਇਤ ਅਨੁਸਾਰ ਦੋਸ਼ੀ ਨੇ ਪੀੜਤਾ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਹ ਕਿਸੇ ਨੂੰ ਵੀ ਇਸ ਘਟਨਾ ਬਾਰੇ ਦੱਸਗੀ ਤਾਂ ਉਸ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਹਾਲਾਂਕਿ ਔਰਤ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਘਟਨਾ ਬਾਰੇ ਦੱਸ ਦਿੱਤਾ ਅਤੇ ਉਨ੍ਹਾਂ ਫਿਰ ਪੁਲਸ ਨੂੰ ਸਪੰਰਕ ਕੀਤਾ। ਫਿਲਹਾਲ ਪੁਲਸ ਦੋਸ਼ੀ ਦੀ ਤਲਾਸ਼ ਕਰ ਰਹੀ ਹੈ।