ਲਾੜੀ ਦੀ ਜਿੱਦ ਅੱਗੇ ਨਹੀਂ ਚੱਲ ਸਕੀ ਲਾੜੇ ਦੀ ਮਰਜੀ, 24 ਘੰਟਿਆਂ ਤੱਕ 7 ਫੇਰਿਆਂ ਦਾ ਕਰਵਾਇਆ ਇੰਤਜ਼ਾਰ

Tuesday, Jul 04, 2017 - 03:44 PM (IST)

ਮੁਜ਼ੱਫਰਨਗਰ— ਦੱਸਣਾ ਚਾਹੁੰਦੇ ਹਾਂ ਕਿ ਇੱਥੇ ਵਿਆਹ 'ਚ 2 ਲੱਖ ਰੁਪਏ ਦਾਜ ਦੀ ਮੰਗ ਤੋਂ ਬਾਅਦ ਲਾੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਲਾੜੀ ਪੱਖ ਨੇ ਬਾਰਾਤ ਨੂੰ ਬੰਦੀ ਬਣਾ ਲਿਆ। ਲਾੜੀ ਦਾ ਦੋਸ਼ ਹੈ ਕਿ ਬੂਹੇ 'ਚ ਹੋਣ ਵਾਲੀ ਪੂਜਾ ਸਮੇਂ ਲਾੜੇ ਨੇ 2 ਲੱਖ ਰੁਪਏ ਮੰਗੇ, ਜਦੋਂਕਿ ਦਾਜ ਪਹਿਲਾ ਹੀ ਦਿੱਤਾ ਜਾ ਚੁੱਕੇ ਹਨ। ਪੁਲਸ ਨੇ ਦੋਵਾਂ ਪੱਖਾਂ 'ਚ ਸਮਝੌਤਾ ਕਰਵਾ ਕੋ ਬੀਤੇਂ ਦਿਨ ਸੋਮਵਾਰ ਸ਼ਾਮ ਨੂੰ ਵਿਆਹ ਕਰਵਾਇਆ।

PunjabKesari 
ਮਾਮਲਾ ਮੁਜ਼ੱਫਰਨਗਰ ਦੇ ਤਿਤਾਹੀ ਥਾਣਾ ਖੇਤਰ ਦਾ ਹੈ। ਜਿੱਥੇ ਐਤਵਾਰ ਨੂੰ ਚਰਨਥਾਵਲ ਥਾਣਾ ਖੇਤਰ ਦੇ ਰਹਿਣ ਵਾਲੇ ਅਜੇ ਬਰਾਤ ਲੈ ਕੇ ਪਹੁੰਚਿਆ। ਪੂਜਾ ਦੌਰਾਨ ਲੜਕੇ ਅਤੇ ਉਸ ਦੇ ਪਿਤਾ ਨੇ 2 ਲੱਖ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ, ਬਿਨਾ ਪੈਸੇ ਲਏ ਕੋਈ ਰਸਮ ਨਹੀਂ ਹੋਵੇਗੀ। ਵਿਆਹ ਨਾ ਕਰਨ ਦੀ ਧਮਕੀ ਦੇਣੀ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਲਾੜੀ ਪੱਖ ਨੇ ਪੂਰੀ ਬਰਾਤ ਨੂੰ ਬੰਦੀ ਬਣਾ ਕੇ ਪੁਲਸ ਨੂੰ ਸੂਚਨਾ ਦਿੱਤੀ। ਲਾੜੇ ਨੂੰ ਵੱਖਰੇ ਕਮਰੇ 'ਚ ਕੈਦ ਕਰ ਲਿਆ।

PunjabKesari
ਤਿਤਾਵੀ ਥਾਣਾ ਮੁੱਖੀ ਪ੍ਰਵੀਨ ਕੁਮਾਰ ਦੋਵਾਂ ਧਿਰਾਂ ਦੀ ਗੱਲ ਸੁਣੀ। ਇਸ ਦੌਰਾਨ ਲਾੜੀ ਵੀ ਜਿੱਦ 'ਤੇ ਅੜੀ ਰਹੀ। ਉਸ ਨੇ ਕਿਹਾ ਕਿ ਹੁਣ ਅਸੀਂਂ ਇਕ ਵੀ ਪੈਸਾ ਨਹੀਂ ਦੇਵਾਂਗੇ। ਮੌਕੇ 'ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਧੀਰਜ਼ ਲਟਿਆਣਾ ਨੇ ਵੀ ਲਾੜੇ ਪੱਖ ਤੋਂ 10 ਲੱਖ ਰੁਪਏ ਦੇਣ ਨੂੰ ਕਿਹਾ। ਇਸ ਨਾਲ ਹੀ ਵਿਆਹ ਵਾਲੀ ਲੜਕੀ ਨੇ ਦੱਸਿਆ ਕਿ 28 ਜੂਨ ਨੂੰ ਮੰਗਣੀ 'ਚ ਫਰਿੱਜ, ਪੱਖੇ, ਕੁਲਰ, ਵਾਸ਼ਿੰਗ ਮਸ਼ੀਨ, ਕੱਪੜੇ ਅਤੇ ਗਹਿਣੇ ਆਦਿ ਸਮਾਨ ਦੇ ਦਿੱਤਾ ਗਿਆ ਹੈ। ਵਿਆਹ ਤੋਂ ਪਹਿਲਾ ਹੀ ਲਾੜੇ ਨੇ ਸਪਲੈਂਡਰ ਬਾਈਕ ਦੀ ਜਗ੍ਹਾ ਬੁਲੇਟ ਦੀ ਮੰਗ ਰੱਖੀ ਸੀ। ਮੇਰੇ ਪਿਤਾ ਨੇ ਇਸ ਮੰਗ ਨੂੰ ਵੀ ਮੰਨ ਲਿਆ।

PunjabKesari


ਉਸ ਨੇ ਕਿਹਾ ਕਿ ਜੇ ਲਾੜੇ ਨੇ ਵੀ 10 ਲੱਖ ਰੁਪਏ ਦੇਣ ਤਾਂ ਵੀ ਵਿਆਹ ਨਹੀਂ ਹੋਵੇਗਾ, ਪਰ ਅੰਤ 'ਚ ਲਾੜੀ ਦੇ ਨਾਂ 'ਤੇ 7 ਲੱਖ ਰੁਪਏ ਦੇਣ ਲਈ ਇਸ ਕੀਮਤ ਦੀ ਜ਼ਮੀਨ ਦੇਣ ਦੀ ਗੱਲ 'ਤੇ ਲੜਕੇ ਵਾਲੇ ਰਾਜੀ ਹੋਏ। ਫਿਰ ਸ਼ਾਮ ਨੂੰ 24 ਘੰਟੇ ਬਾਅਦ ਸੋਮਵਾਰ ਸ਼ਾਮ ਨੂੰ ਪੁਲਸ ਦੀ ਮੌਜ਼ੂਦਗੀ 'ਚ ਦੋਵਾਂ ਦਾ ਵਿਆਹ ਹੋਇਆ।

PunjabKesari

 


Related News