ਦੁਬਈ 'ਚ ਹੋਈ ਭਾਰਤੀ ਦੀ ਮੌਤ, ਲਾਸ਼ ਮੰਗਵਾਉਣ ਲਈ ਪਰਿਵਾਰ ਨੇ ਕੀਤੀ ਮਦਦ ਦੀ ਅਪੀਲ

04/26/2018 3:55:32 PM

ਕ੍ਰਿਸ਼ਨਾਨਗਰ— ਦੁਬਈ 'ਚ ਇਸ ਹਫਤੇ ਦੀ ਸ਼ੁਰੂਆਤ 'ਚ ਕਥਿਤ ਤੌਰ 'ਤੇ ਹਾਦਸੇ 'ਚ ਮਾਰੇ ਗਏ ਇਕ ਵਿਅਕਤੀ ਦੇ ਪਰਿਵਾਰਕ ਮੈਬਰਾਂ ਨੇ ਲਾਸ਼ ਨੂੰ ਵਾਪਸ ਲਿਆਉਣ ਲਈ ਪ੍ਰਸ਼ਾਸਨ ਨੂੰ ਮਦਦ ਦੀ ਅਪੀਲ ਕੀਤੀ ਹੈ। ਪੀੜਤ ਨਦੀਆ ਜ਼ਿਲੇ ਦੇ ਛਿਟਕਾ ਪਿੰਡ ਦਾ ਰਹਿਣ ਵਾਲਾ ਸੀ। ਤੇਹੱਟਾ ਪੁਲਸ ਥਾਣਾ ਖੇਤਰ ਦੇ ਨਾਲ ਲੱਗੇ ਮੋਜ਼ਾਮੇਲ ਮੰਡਲ ਦੇ ਪਿਤਾ ਬਾਬੁਰਾਲੀ ਮੰਡਲ ਨੇ ਬੁੱਧਵਾਰ ਨੂੰ ਬੀ.ਡੀ.ਓ ਅਤੇ ਜ਼ਿਲਾ ਅਧਿਕਾਰੀ ਨੂੰ ਇਕ ਪੱਤਰ ਲਿਖ ਕੇ ਲਾਸ਼ ਨੂੰ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਸੋਮਵਾਰ ਦੀ ਸ਼ਾਮ ਨੂੰ ਦੁਬਈ 'ਚ ਕਥਿਤ ਤੌਰ 'ਤੇ ਇਕ ਕਰੇਨ ਹਾਦਸੇ 'ਚ ਮੋਜ਼ਾਮੇਲ ਦੀ ਮੌਤ ਹੋ ਗਈ ਸੀ। ਉਹ ਇੱਥੇ ਨਿਰਮਾਣ ਮਜ਼ਦੂਰ ਦੇ ਤੌਰ 'ਤੇ ਕੰਮ ਕਰਨ ਆਇਆ ਸੀ। ਮ੍ਰਿਤਕ ਦੀ ਮਾਂ ਤੋਹਾਰਾ ਬੀਬੀ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਸਾਨੂੰ ਲਾਸ਼ ਨੂੰ ਵਾਪਸ ਲਿਆਉਣ 'ਚ ਮਦਦ ਕਰਨ ਦਾ ਭਰੋਸਾ ਦਿੱਤਾ ਹੈ। ਜ਼ਿਲਾ ਅਧਿਕਾਰੀ ਸੁਮਿਤ ਗੁਪਤਾ ਨੇ ਦੱਸਿਆ ਕਿ ਉਹ ਪੱਤਰ ਨੂੰ ਸੰਬੰਧਿਤ ਅਧਿਕੀਆਂ ਨੂੰ ਭੇਜਣਗੇ ਅਤੇ ਪਰਿਵਾਰ ਨੂੰ ਮਦਦ ਮੁਹੱਈਆ ਕਰਵਾਉਣਗੇ।