ਭਾਰਤ ਦੀ ਇਸ ਬੇਟੀ ਨੇ ਸਭ ਤੋਂ ਤਾਕਤਵਰ ਪਲੇਨ ਉੱਡਾ ਰਚ ਦਿੱਤਾ ਸੀ ਇਤਿਹਾਸ (ਦੇਖੋ ਤਸਵੀਰਾਂ)

10/07/2015 1:46:40 PM

ਜੈਪੁਰ- ਜਿੱਥੇ ਇਕ ਪਾਸੇ ਸਾਡੇ ਸਮਾਜ ''ਚ ਬੇਟੀਆਂ ਨੂੰ ਬੋਝ ਸਮਝ ਕੇ ਉਸ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਗਰਭ ''ਚ ਮਾਰ ਦਿੰਦੇ ਹਨ ਤਾਂ ਉੱਥੇ ਹੀ ਰਾਜਸਥਾਨ ਦੀ ਬੇਟੀ ਅਤੇ ਫਲਾਈਟ ਲੈਫਟੀਨੈਂਟ ਸਨੇਹਾ ਸ਼ੇਖਾਵਤ ਨੇ ਸਭ ਤੋਂ ਤਾਕਤਵਰ ਪਲੇਨ ਉੱਡਾ ਇਤਿਹਾਸ ਰਚ ਦਿੱਤਾ। ਰਿਪਬਲਿਕ-ਡੇ ਪਰੇਡ ਦੌਰਾਨ ਦਿੱਲੀ ਦੇ ਰਾਜਪੱਥ ''ਤੇ ਛਾਤੀ ਚੌੜੀ ਕੀਤੇ ਏਅਰਫੋਰਸ ਦੀ ਟੁੱਕੜੀ ਸੰਭਾਲਦੇ ਸਨੇਹਾ ਨੇ 144 ਹਵਾਈ ਫੌਜ ਕਰਮਚਾਰੀਆਂ ਦੇ ਦਲ ਦੀ ਅਗਵਾਈ ਕਰਦੇ ਹੋਏ ''ਏਅਰ ਬੈਟਲ'' ਧੁੰਨ ''ਤੇ ਮਾਰਚ ਪਾਸਟ ਕੀਤਾ ਸੀ। ਸਨੇਹਾ ਫਿਲਹਾਲ ਗਾਜ਼ੀਆਬਾਦ ਦੇ ਹਿੰਡਨ ਹਵਾਈ ਫੌਜ ਅੱਡੇ ''ਤੇ ਤਾਇਨਾਤ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ ਕਿ ਏਅਰਫੋਰਸ ਦੀ ਟੁੱਕੜੀ ਦੀ ਅਗਵਾਈ ਕਰਨਾ ਮਾਣ ਅਤੇ ਸਨਮਾਨ ਦੀ ਗੱਲ ਹੈ।
ਕਾਰਗਿਲ ਯੁੱਧ ਦੌਰਾਨ ਹੀ ਸਨੇਹਾ ਨੇ ਤੈਅ ਕਰ ਲਿਆ ਸੀ ਕਿ ਉਨ੍ਹਾਂ ਨੂੰ ਏਅਰਫੋਰਸ ''ਚ ਨੌਕਰੀ ਕਰਨੀ ਹੈ। ਫਲਾਇੰਗ ਲੈਫਟੀਨੈਂਟ ਬਣਨ ''ਤੇ ਸਨੇਹਾ ਦਾ ਕਹਿਣਾ ਹੈ ਕਿ ਜੋਧਪੁਰ ਤੋਂ ਗਰੈਜ਼ੂਏਸ਼ਨ ਦੀ ਪੜ੍ਹਾਈ ਕਰਨ ਦੌਰਾਨ ਮੈਂ ਏਅਰਫੋਰਸ ਪ੍ਰੀਖਿਆ ਲਈ ਅਪਲਾਈ ਕੀਤਾ ਸੀ। ਮੈਂ ਡਰਨਾ ਨਹੀਂ ਸਿੱਖਿਆ। ਮੈਨੂੰ ਹਮੇਸ਼ਾ ਲੱਗਦਾ ਹੈ ਕਿ ਮੈਂ ਬੱਦਲਾਂ ''ਤੇ ਸਵਾਰੀ ਕਰਾਂ ਪਰ ਇਸ ਗੱਲ ਤੋਂ ਬੇਖਬਰ ਸੀ ਕਿ ਮੇਰੇ ਕੈਰੀਅਰ ਦੀ ਉਡਾਣ ਇੰਨੀ ਉੱਚੀ ਹੋਵੇਗੀ ਕਿ ਬੱਦਲਾਂ ਦਾ ਕੱਦ ਛੋਟਾ ਪੈ ਜਾਵੇਗਾ। ਏਅਰਫੋਰਸ ''ਚ ਨੌਕਰੀ ਕਰਨ ਤੋਂ ਬਾਅਦ ਸਾਰੇ ਮੈਨੂੰ ਇਕ ਹੀ ਗੱਲ ਕਹਿੰਦੇ ਹਨ ਕਿ ਵਿਆਹ ਤੋਂ ਬਾਅਦ ਤੁਸੀਂ ਇਹ ਨੌਕਰੀ ਨਹੀਂ ਕਰ ਸਕੋਗੇ। ਮੈਂ ਇਸ ਚੁਣੌਤੀ ਨੂੰ ਵੀ ਸਵੀਕਾਰ ਕੀਤਾ ਅਤੇ ਕਿਸਮਤ ਨਾਲ ਮੇਰਾ ਵਿਆਹ ਫਲਾਇੰਗ ਲੈਫਟੀਨੈਂਟ ਨਾਲ ਹੋਇਆ।
ਸਨੇਹਾ ਦੇ ਨਾਂ ਦਰਜ ਹੈ ਇਹ ਰਿਕਾਰਡ
ਹੈਦਰਾਬਾਦ ਟਰੇਨਿੰਗ ਸੈਂਟਰ ''ਚ ਬੈਸਟ ਲੇਡੀ ਪਾਇਲਟ ਦਾ ਐਵਾਰਟ ਮਿਲਿਆ।
2011 ਦੀ ਰਿਪਬਲਿਕ-ਡੇ ਪਰੇਡ ''ਚ ਵੀ ਸਨੇਹਾ ਸੈਕਿੰਡ ਕਮਾਂਡਰ ਰਹਿ ਚੁੱਕੀ ਹੈ।
2012 ਦੀ ਰਿਪਬਲਿਕ-ਡੇ ਪਰੇਡ ''ਚ ਏਅਰਫੋਰਸ ਦੀ ਅਗਵਾਈ ਕਰਨ ਵਾਲੀ ਸਨੇਹਾ ਪਹਿਲੀ ਮਹਿਲਾ ਅਫਸਰ ਬਣੀ।  


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Disha

This news is News Editor Disha