ਅਜਬ-ਗਜ਼ਬ! ਬੱਚੇ ਨੂੰ ਪਾਣੀ ’ਚ ਖਿੱਚ ਕੇ ਲੈ ਗਿਆ ਮਗਰਮੱਛ, ਐਕਸਰੇ ’ਚ ਖਾਲੀ ਮਿਲਿਆ ਢਿੱਡ

07/06/2022 10:32:29 AM

ਖਟੀਮਾ- ਉਤਰਾਖੰਡ ਦੇ ਸੁਨਪਹਰ ਪਿੰਡ ਵਿਚ ਇਕ ਬੱਚੇ ਨੂੰ ਮਗਰਮੱਛ ਨੇ ਨਦੀ ਵਿਚ ਖਿੱਚ ਲਿਆ। ਇਸ ਤੋਂ ਬਾਅਦ ਗੁੱਸੇ ਵਿਚ ਆਏ ਪਿੰਡ ਦੇ ਨਿਵਾਸੀਆਂ ਨੇ ਜੰਗਲਾਤ ਵਿਭਾਗ ਦੀ ਮਦਦ ਨਾਲ ਇਕ ਮਗਰਮੱਛ ਨੂੰ ਫੜਿਆ। ਮਗਰਮੱਛ ਵਲੋਂ ਬੱਚੇ ਨੂੰ ਖਾਣ ਦੇ ਸ਼ੱਕ ਕਾਰਨ ਉਸਦਾ ਐਕਸਰੇ ਕਰਵਾਇਆ ਗਿਆ ਪਰ ਉਸ ਵਿਚ ਮਗਰਮੱਛ ਦਾ ਢਿੱਡ ਖਾਲੀ ਮਿਲਿਆ ਅਤੇ ਬੱਚੇ ਦਾ ਕੋਈ ਪਤਾ ਨਹੀਂ ਲੱਗਿਆ। ਓਧਰ, ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਪੀੜਤ ਪਰਿਵਾਰਕ ਮੈਂਬਰਾਂ ਨਾਲ ਵਾਰਤਾ ਕਰ ਕੇ ਹਰਸੰਭਵ ਮਦਦ ਦਾ ਭਰੋਸਾ ਦਿਵਾਇਆ ਹੈ।

ਇਹ ਵੀ ਪੜ੍ਹੋ : ਅਗਨੀਵੀਰ ਭਰਤੀ ਲਈ 3 ਦਿਨਾਂ ਅੰਦਰ 10 ਹਜ਼ਾਰ ਕੁੜੀਆਂ ਨੇ ਕਰਵਾਇਆ ਰਜਿਸਟਰੇਸ਼ਨ

ਪਿੰਡ ਵਾਸੀਆਂ ਮੁਤਾਬਕ ਖਟੀਮਾ ਵਿਚ ਯੂ. ਪੀ. ਬਾਰਡਰ ਨਾਲ ਲੱਗੇ ਸੁਨਪਹਿਰ ਪਿੰਡ ਵਿਚ 13 ਸਾਲਾ ਵੀਰ ਸਿੰਘ ਦੇਵਹਾ ਨਦੀ ’ਚੋਂ ਮੱਝਾਂ ਨੂੰ ਪਾਰ ਕਰਵਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਅਚਾਨਕ ਮਗਰਮੱਛ ਨੇ ਉਸ ਨੂੰ ਪਾਣੀ ਵਿਚ ਖਿੱਚ ਲਿਆ। ਮਾਸੂਮ ਬੱਚੇ ਨੂੰ ਮਗਰਮੱਛ ਵਲੋਂ ਨਿਗਲੇ ਜਾਣ ਦੀ ਸੂਚਨਾ ’ਤੇ ਮੌਕੇ ’ਤੇ ਪਿੰਡ ਦੇ ਲੋਕਾਂ ਦੀ ਭੀੜ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਸਥਾਨ ’ਤੇ ਕਈ ਮਗਰਮੱਛ ਹੋ ਸਕਦੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha