ਨੱਕ 'ਚ ਪਾਈ ਜਾਵੇਗੀ ਦੇਸ਼ 'ਚ ਬਣ ਰਹੀ ਕੋਰੋਨਾ ਦੀ ਵੈਕਸੀਨ, ਜਲਦ ਹੋਵੇਗਾ ਟੈਸਟ

04/03/2020 7:43:03 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਨਾਲ ਲੜਨ ਲਈ ਦੇਸ਼ 'ਚ ਵੀ ਵੈਕਸੀਨ ਤਿਆਰ ਕੀਤੀ ਜਾ ਰਹੀ ਹੈ ਤਾਂਕਿ ਦੇਸ਼ ਦੇ ਲੋਕਾਂ ਨੂੰ ਇਸ ਬੀਮਾਰੀ ਤੋਂ ਬਚਾਇਆ ਜਾ ਸਕੇ। ਇਸ ਵੈਕਸੀਨ ਦੀ ਖਾਸ ਗੱਲ ਇਹ ਹੈ ਕਿ ਤੁਸੀਂ ਇਸ ਟੀਕੇ ਨੂੰ ਆਪਣੇ ਸ਼ਰੀਰ 'ਚ ਨਹੀਂ ਲਗਾ ਸਕੋਗੇ ਨਾ ਹੀ ਇਸ ਨੂੰ ਪੋਲੀਓ ਡਰੋਪ ਦੀ ਤਰ੍ਹਾ ਪੀਣਾ ਹੋਵੇਗਾ। ਇਸ ਨੂੰ ਕਿਸੇ ਹੋਰ ਤਰੀਕੇ ਨਾਲ ਸ਼ਰੀਰ ਦੇ ਅੰਦਰ ਪਹੁੰਚਾਇਆ ਜਾਵੇਗਾ। 


ਹੈਦਰਾਬਾਦ ਸਥਿਤ ਭਾਰਤ ਬਾਇਓਟੈਕ ਨੇ ਕੋਰੋਫਲੂ ਨਾਂ ਦੀ ਵੈਕਸੀਨ ਤਿਆਰ ਕਰ ਰਹੇ ਹਨ। ਕੋਰੋਨਾ ਵਾਇਰਸ ਦੇ ਇਲਾਜ਼ ਦੇ ਲਈ ਬਣਾਈ ਜਾ ਰਹੀ ਇਹ ਵੈਕਸੀਨ ਸ਼ਰੀਰ 'ਚ ਟੀਕੇ ਨਾਲ ਨਹੀਂ ਪਾਈ ਜਾਵੇਗੀ। ਇਸ ਵੈਕਸੀਨ ਦੀ ਇਕ ਬੂੰਦ ਨੂੰ ਪੀੜਤ ਇਨਸਾਨ ਦੇ ਨੱਕ 'ਚ ਪਾਈ ਜਾਵੇਗੀ।


ਇਸ ਵੈਕਸੀਨ ਦਾ ਪੂਰਾ ਨਾਂ ਹੈ- ਕੋਰੋਫਲੂ : ਵਨ ਡਰੋਪ ਕੋਵਿਡ-19 ਨੇਸਲ ਵੈਕਸੀਨ ਕੰਪਨੀ ਦਾ ਦਾਅਵਾ ਹੈ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਫਲੂ ਲਈ ਬਣਾਈ ਗਈਆਂ ਦਵਾਈਆਂ ਸੁਰੱਖਿਅਤ ਸਨ।


ਭਾਰਤ ਬਾਇਓਟੈਕ ਨੇ ਯੂਟੀਵਰਸਿਟੀ ਆਫ ਵਿਸਕੋਨਸਿਨ-ਮੈਡੀਸਨ ਤੇ ਫਲੂਜੇਨ ਕੰਪਨੀ ਦੇ ਨਾਲ ਸਮਝੌਤਾ ਕੀਤਾ ਹੈ। ਇਨ੍ਹਾਂ ਤਿੰਨਾਂ ਵਿਗਿਆਨੀਆਂ ਨੇ ਮਿਲ ਕੇ ਇਸ ਵੈਕਸੀਨ ਨੂੰ ਤਿਆਰ ਕਰ ਰਹੇ ਹਨ।


ਕੋਰੋਫਲੂ ਵਿਸ਼ਵ ਵਿਖਯਾਤ ਫਲੂ ਦੀ ਦਵਾਈ ਐੱਮ. 2 ਐੱਸ. ਆਰ. ਦੇ ਬੇਸ 'ਤੇ ਬਣਾਈ ਜਾ ਰਹੀ ਹੈ। ਇਸ ਯੋਸ਼ਿਹਿਰੋ ਕਾਵਾਓਕਾ ਅਤੇ ਗੈਬ੍ਰਿਏਲ ਨਯੂਮੈਨ ਨੇ ਮਿਲ ਕੇ ਬਣਾਇਆ ਸੀ। ਐੱਮ. 2 ਐੱਸ. ਆਰ. ਇਨਫਲਇੰਜ਼ਾ ਬੀਮਾਰੀ ਦੀ ਇਕ ਤਾਕਤਵਰ ਦਵਾਅ ਹੈ।


ਜਦੋ ਇਹ ਦਵਾਅ ਸ਼ਰੀਰ 'ਚ ਜਾਂਦੀ ਹੈ ਤਾਂ ਉਹ ਤੱਤਕਾਲ ਸ਼ਰੀਰ 'ਚ ਫਲੂ ਦੇ ਵਿਰੁੱਧ ਲੜਨ ਦੇ ਲਈ ਐਂਟੀਬਾਡੀਜ਼ ਬਣਾਉਂਦੀ ਹੈ। ਇਸ ਵਾਰ ਯੋਸ਼ਿਹਿਰੋ ਕਾਵਾਓਕਾ ਨੇ ਐੱਮ. 2. ਐੱਸ. ਆਰ. ਦਵਾਅ ਦੇ ਅੰਦਰ ਕੋਰੋਨਾ ਵਾਇਰਸ ਕੋਵਿਡ-19 ਦਾ ਜੀਨ ਸੀਕਵੇਂਸ ਮਿਲਾ ਦਿੱਤਾ ਹੈ।


ਐੱਮ. 2 . ਐੱਸ. ਆਰ. ਬੇਸ 'ਤੇ ਬਣਨ ਵਾਲੀ ਕੋਰੋਫਲੂ ਦਵਾਅ 'ਚ ਕੋਵਿਡ-19 ਦਾ ਜੀਨ ਸੀਕਵੇਂਸ ਮਿਲਾਉਣ ਨਾਲ ਹੁਣ ਇਹ ਦਵਾਅ ਕੋਰੋਨਾ ਵਾਇਰਸ ਨਾਲ ਲੜਣ ਦੇ ਲਈ ਤਿਆਰ ਹੋ ਗਈ ਹੈ। ਭਾਵ ਜਦੋ ਇਹ ਵੈਕਸੀਨ ਆਪਣੇ ਸ਼ਰੀਰ 'ਚ ਪੈ ਜਾਵੇਗੀ ਤਾਂ ਸਾਡੇ ਸ਼ਰੀਰ 'ਚ ਕੋਰੋਨਾ ਵਾਇਰਸ ਵਿਰੁੱਧ ਐਂਟੀਬਾਡੀ ਬਣ ਜਾਵੇਗੀ।


ਕੋਰੋਫਲੂ ਦੀ ਵਜ੍ਹਾ ਨਾਲ ਬਣੇ ਐਂਟੀਬਾਡੀਜ਼ ਕੋਰੋਨਾ ਵਾਇਰਸ ਨਾਲ ਲੜਨ 'ਚ ਸਾਡੀ ਮਦਦ ਕਰੇਗਾ। ਭਾਰਤ ਬਾਇਓਟੈਕ ਦੀ ਬਿਜਨੈੱਸ ਡਿਵੈਲਪਮੈਂਟ ਹੈਡ ਹੈ। ਰੈਸ਼ੇਸ ਏਲਾ ਨੇ ਦੱਸਿਆ ਕਿ ਅਸੀਂ ਭਾਰਤ 'ਚ ਇਸ ਵੈਕਸੀਨ ਨੂੰ ਤਿਆਰ ਕਰਨਗੇ। ਆਪਣੇ ਕਲੀਨਿਕਲ ਟਾਇਰਲ ਕਰਨਗੇ। ਫਿਰ ਇਸ ਨਾਲ 300 ਮਿਲੀਅਨ ਡੋਜ ਤਿਆਰ ਕੀਤੇ ਜਾਣਗੇ।


ਇਸ ਵੈਕਸੀਨ ਦੇ ਕਲੀਨਿਕਲ ਟਾਇਰਲ ਅਜੇ ਬਾਕੀ ਹਨ। ਕੰਪਨੀ ਇਨਸਾਨਾਂ 'ਤੇ ਕਲੀਨਿਕਲ ਟਰਾਇਲ ਸਾਲ 2020 ਦੇ ਆਖਰ ਤਕ ਕਰਨਾ ਸ਼ੁਰੂ ਕਰੇਗੀ। ਫਿਰ ਉਦੋਂ ਤਕ ਟੈਸਟ ਯੂਨੀਵਰਸਿਟੀ ਆਫ ਵਿਸਕੋਨਸਿਨ-ਮੈਡੀਸਨ ਦੀ ਪ੍ਰਯੋਗਸ਼ਾਲਾ 'ਚ ਚਲਦੇ ਰਹਿਣਗੇ।


ਐੱਮ. 2. ਐੱਸ. ਆਰ. ਫਲੂ ਦਾ ਵਾਇਰਸ ਹੈ, ਜਿਸ 'ਚ ਐੱਮ.2 ਜੀਨ ਦੀ ਘਾਟ ਹੁੰਦੀ ਹੈ। ਇਸਦੀ ਵਜ੍ਹਾ ਨਾਲ ਕੋਈ ਵੀ ਵਾਇਰਸ ਸ਼ਰੀਰ ਦੇ ਅੰਦਰ ਕੋਸ਼ਿਕਾਵਾਂ ਨੂੰ ਤੋੜ ਕੇ ਨਵਾਂ ਵਾਇਰਸ ਨਹੀਂ ਬਣਾ ਸਕਦਾ। ਇਸ ਲਈ ਇਹ ਦਵਾਅ ਦਾ ਆਧਾਰ ਬੇਹੱਦ ਸਫਲ ਰਿਹਾ ਹੈ।

Gurdeep Singh

This news is Content Editor Gurdeep Singh