ਦਿੱਲੀ-ਐੱਨ.ਸੀ.ਆਰ. ''ਚ ਠੰਡ ਨੇ ਦਿੱਤੀ ਦਸਤਕ, ਬਾਰਸ਼ ਨਾਲ ਜ਼ਹਿਰੀਲੀ ਹਵਾ ਤੋਂ ਮਿਲੇਗੀ ਰਾਹਤ

11/18/2017 11:00:10 AM

ਨਵੀਂ ਦਿੱਲੀ— ਪ੍ਰਦੂਸ਼ਣ ਦੀ ਮਾਰ ਝੱਲ ਰਹੇ ਦਿੱਲੀ ਐੱਨ.ਸੀ.ਆਰ. ਦੇ ਲੋਕਾਂ ਲਈ ਖੁਸ਼ੀ ਦੀ ਗੱਲ ਹੈ ਕਿ ਠੰਡ ਨੇ ਦਸਤਕ ਦੇ ਦਿੱਤੀ ਹੈ। ਦਰਅਸਲ ਲਗਭਗ ਸਾਰੇ ਪਹਾੜੀ ਇਲਾਕਿਆਂ 'ਚ ਬਰਫਬਾਰੀ ਸ਼ੁਰੂ ਹੋ ਚੁਕੀ ਹੈ। ਉੱਥੇ ਹੀ ਮੈਦਾਨੀ ਇਲਾਕਿਆਂ 'ਚ ਵੀ ਮੌਸਮ ਨੇ ਕਰਵਟ ਬਦਲਣੀ ਸ਼ੁਰੂ ਕਰ ਦਿੱਤੀ ਹੈ। 10 ਦਿਨਾਂ ਤੋਂ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਦਿੱਲੀ-ਐੱਨ.ਸੀ.ਆਰ. ਨੂੰ ਸ਼ੁੱਕਰਵਾਰ ਦੇਰ ਰਾਤ ਬਾਰਸ਼ ਤੋਂ ਬਾਅਦ ਵੱਡੀ ਰਾਹਤ ਮਿਲੀ ਹੈ। ਦੇਰ ਰਾਤ ਬਾਰਸ਼ ਹੋਈ, ਜਿਸ ਨਾਲ ਠੰਡ ਵੀ ਵਧ ਗਈ ਹੈ। ਸਵੇਰੇ ਤੇਜ਼ ਹਵਾ ਚੱਲਣ ਨਾਲ ਮੌਸਮ ਕਾਫੀ ਸਰਦ ਹੋ ਗਿਆ। ਹਾਲ ਹੀ 'ਚ ਕਸ਼ਮੀਰ 'ਚ ਇਸ ਸੀਜਨ ਦੀ ਪਹਿਲੀ ਬਰਫਬਾਰੀ ਹੋਈ ਸੀ।
ਉੱਥੇ ਹੀ ਮੌਸਮ ਵਿਭਾਗ ਨੇ ਕਸ਼ਮੀਰ 'ਚ 18 ਨਵੰਬਰ ਨੂੰ ਵਿਆਪਕ ਬਾਰਸ਼ ਹੋਣ ਅਤੇ ਆਉਣ ਵਾਲੇ ਦਿਨਾਂ 'ਚ ਰਾਜ ਦੇ ਉੱਚ ਖੇਤਰਾਂ 'ਚ ਬਰਫਬਾਰੀ ਹੋਣ ਦਾ ਅਨੁਮਾਨ ਲਾਇਆ ਹੈ। ਅਜਿਹੇ 'ਚ ਦਿੱਲੀ ਸਮੇਤ ਉੱਤਰੀ ਭਾਰਤ 'ਚ ਅੱਜ ਪਾਰਾ ਡਿੱਗਿਆ ਹੈ, ਜਦੋਂ ਕਿ ਜੰਮੂ-ਕਸ਼ਮੀਰ ਦੇ ਸੋਨਮਰਗ 'ਚ ਬੁੱਧਵਾਰ ਨੂੰ ਸੀਜਨ ਦੀ ਪਹਿਲੀ ਬਰਫਬਾਰੀ ਹੋਈ ਸੀ। ਤਾਪਮਾਨ -3 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਸੀ। ਬਰਫਬਾਰੀ ਕਾਰਨ ਪੂਰੇ ਉੱਤਰੀ ਭਾਰਤ ਦਾ ਤਾਪਮਾਨ ਪ੍ਰਭਾਵਿਤ ਹੋਵੇਗਾ ਅਤੇ ਠੰਡ ਵਧੇਗੀ। ਸੋਨਮਰਗ 'ਚ 3 ਇੰਚ ਬਰਫਬਾਰੀ ਹੋਈ। ਰਾਜੌਰੀ 'ਚ ਪੀਰ ਪੰਜਾਲ ਦੇ ਪਹਾੜ ਬਰਫ ਨਾਲ ਢੱਕ ਗਏ। ਜ਼ਿਕਰਯੋਗ ਹੈ ਕਿ ਜੰਮੂ ਖੇਤਰ ਅਤੇ ਸ਼੍ਰੀਨਗਰ 'ਚ ਵੀ ਬਾਰਸ਼ ਦੀ ਸੂਚਨਾ ਮਿਲੀ ਸੀ।