ਆਈ. ਆਈ. ਟੀ. ਰੁੜਕੀ ਨੇ ਬਣਾਇਆ ਸਸਤਾ ਵੈਂਟੀਲੇਟਰ

04/03/2020 10:22:04 PM

ਨਵੀਂ ਦਿੱਲੀ– ਕੋਰੋਨਾ ਵਾਇਰਸ ਨਾਲ ਇਨਫੈਕਟਿਡ ਗੰਭੀਰ ਮਰੀਜ਼ਾਂ ਲਈ ਭਾਰਤੀ ਤਕਨੀਕੀ ਸੰਸਥਾ (ਆਈ. ਆਈ. ਟੀ.) ਰੁੜਕੀ ਨੇ ਸਸਤਾ ਵੈਂਟੀਲੇਟਰ ‘ਪ੍ਰਾਣ ਵਾਯੂ’ ਬਣਾ ਕੇ ਰਾਹਤ ਭਰੀ ਖਬਰ ਦਿੱਤੀ ਹੈ। ਮਨੁੱਖੀ ਸੰਸਥਾਨ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨੇ ਅੱਜ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਇਸ ਵੈਂਟੀਲੇਟਰ ਦਾ ਨਾਂ ਪ੍ਰਾਣ ਵਾਯੂ ਰੱਖਿਆ ਗਿਆ ਹੈ। ਇਸ ਨੂੰ ਅਖਿਲ ਭਾਰਤੀ ਆਯੁਰ ਵਿਗਿਆਨ ਸੰਸਥਾ ਰਿਸ਼ੀਕੇਸ਼ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਇਹ ਵੈਂਟੀਲੇਟਰ ਬਿਨਾਂ ਕੰਪ੍ਰੈਸ਼ਡ ਹਵਾ ਦੇ ਕੰਮ ਕਰਦਾ ਹੈ, ਇਸ ਲਈ ਜਦੋਂ ਵਾਰਡ ਨੂੰ ਆਈ. ਸੀ. ਯੂ. ਵਿਚ ਬਦਲਿਆ ਜਾ ਰਿਹਾ ਹੋਵੇ ਤਾਂ ਇਹ ਬਹੁਤ ਉਪਯੋਗੀ ਹੈ। ਓਧਰ ਆਈ. ਆਈ. ਟੀ. ਦੇ 3 ਸਾਬਕਾ ਵਿਦਿਆਰਥੀਆਂ ਨੇ ਇਨਫ੍ਰਾਰੈਡ ਕੈਮਰੇ ਨਾਲ ਲੈਸ ਇਕ ਅਜਿਹਾ ਡ੍ਰੋਨ ਬਣਾਇਆ ਹੈ ਜੋ ਮਨੁੱਖੀ ਦਖਲ ਤੋਂ ਬਿਨਾਂ ਹੀ ਲੋਕਾਂ ਦੀ ਥਰਮਲ ਜਾਂਚ ਕਰ ਸਕਦਾ ਹੈ ਅਤੇ ਸ਼ੁਰੂਆਤੀ ਪੜਾਅ ’ਚ ਹੀ ਕੋਰੋਨਾ ਵਾਇਰਸ ਦੇ ਸ਼ੱਕੀ ਮਾਮਲਿਆਂ ਦੀ ਪਛਾਣ ਕਰ ਸਕਦਾ ਹੈ। ਡ੍ਰੋਨ ਵਿਚ ਇਕ ਲਾਊਡ ਸਪੀਕਰ ਵੀ ਲੱਗਾ ਹੋਇਆ ਹੈ, ਜਿਸ ਨੂੰ ਖਾਸ ਕਰ ਕੇ ਉਨ੍ਹਾਂ ਥਾਵਾਂ ’ਤੇ ਨਜ਼ਰ ਰੱਖਣ ਲਈ ਇਸ ਦੀ ਮਦਦ ਨਾਲ ਜ਼ਰੂਰੀ ਨਿਰਦੇਸ਼ ਦੇਣ ਲਈ ਵਰਤਿਆ ਜਾ ਸਕਦਾ ਹੈ, ਜਿਥੇ ਕੋਰੋਨਾ ਦੇ ਇਨਫੈਕਟਿਡ ਮਾਮਲੇ ਵੱਧ ਹਨ।

Gurdeep Singh

This news is Content Editor Gurdeep Singh