ਪਤਨੀ ਦੇ ਚਰਿੱਤਰ ''ਤੇ ਸੀ ਸ਼ੱਕ, ਪਤੀ ਨੇ ਕਰਵਾਚੌਥ ਦੇ ਦਿਨ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ

10/21/2016 6:00:06 PM

ਉੱਤਰ ਪ੍ਰਦੇਸ਼— ਇੱਥੋਂ ਦੇ ਅਮਰੋਹਾ ''ਚ ਇਕ ਪਤੀ ਨੇ ਕਰਵਾਚੌਥ ਦੇ ਦਿਨ ਆਪਣੀ ਪਤਨੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਨੂੰ ਲੁੱਟਖੋਹ ਦੀ ਸ਼ਕਲ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ 2 ਦਿਨਾਂ ਬਾਅਦ ਹੀ ਪੁਲਸ ਨੇ ਇਸ ਕਹਾਣੀ ਤੋਂ ਪਰਦਾ ਹਟਾਉਂਦੇ ਹੋਏ ਦੋਸ਼ੀ ਪਤੀ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਸਾਰੇ ਦੋਸ਼ੀਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਜ਼ਿਲੇ ਦੇ ਸੈਦਨਗਲੀ ਥਾਣਾ ਖੇਤਰ ਦੇ ਰਹਿਣ ਵਾਲੇ ਹੇਮਰਾਜ ਦੀ ਪਤਨੀ ਸੰਗੀਤਾ ਦੀ ਕਰਵਾਚੌਥ ਦੀ ਰਾਤ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਮੌਕੇ ''ਤੇ ਪੁੱਜੀ, ਉਦੋਂ ਸੰਗੀਤਾ ਦੇ ਪਤੀ ਹੇਮਰਾਜ ਅਤੇ ਦਿਓਰ ਦੇਸਰਾਜ ਨੇ ਦੱਸਿਆ ਕਿ ਲੁੱਟਖੋਹ ਲਈ ਘਰ ''ਚ ਬਦਮਾਸ਼ ਆਏ ਸਨ। ਉਨ੍ਹਾਂ ਨੇ ਸੰਗੀਤਾ ਦਾ ਕਤਲ ਕੀਤਾ ਅਤੇ ਲੁੱਟਖੋਹ ਕਰ ਕੇ ਫਰਾਰ ਹੋ ਗਿਆ।
ਇਸ ਤੋਂ ਬਾਅਦ ਪੁਲਸ ਜਾਂਚ ''ਚ ਜੁਟ ਗਈ। ਇਸ ਦੌਰਾਨ ਸੰਗੀਤਾ ਦੇ ਪਿਤਾ ਵੀਰ ਸਿੰਘ ਨੇ ਦਾਜ ਲਈ ਆਪਣੀ ਬੇਟੀ ਦਾ ਕਤਲ ਕਰਨ ਦਾ ਦੋਸ਼ ਲਾਇਆ। ਇਸ ਤੋਂ ਬਾਅਦ ਪੁਲਸ ਨੇ ਡੂੰਘਾਈ ਨਾਲ ਮਾਮਲੇ ਦੀ ਜਾਂਚ ਕੀਤੀ ਅਤੇ ਹੇਮਰਾਜ ਨੂੰ ਹਿਰਾਸਤ ''ਚ ਲੈ ਕੇ ਉਸ ਤੋਂ ਪੁੱਛ-ਗਿੱਛ ਸ਼ੁਰੂ ਕਰ ਦਿੱਤੀ। ਪੁਲਸ ਦੀ ਸਖਤੀ ਅੱਗੇ ਹੇਮਰਾਜ ਜ਼ਿਆਦਾ ਦੇਰ ਨਹੀਂ ਟਿਕ ਸਕਿਆ। ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਨਾਲ ਸੰਬੰਧ ਹਨ। ਇਸ ਕਾਰਨ ਉਸ ਨੇ ਆਪਣੀ ਪਤਨੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਹੇਮਰਾਜ ਦੇ ਨਾਲ ਉਸ ਦੇ ਪਿਤਾ ਹਰਵੰਸ਼, ਭਰਾ ਦੇਸਰਾਜ ਅਤੇ ਨਰੇਸ਼ ਨੂੰ ਗ੍ਰਿਫਤਾਰ ਕਰ ਲਿਆ ਹੈ।

Disha

This news is News Editor Disha