ਵਿਆਹ ਤੋਂ ਕੁਝ ਮਿੰਟ ਪਹਿਲਾਂ ਹੀ ਲਾੜੇ ਦੀ ਹੋਈ ਮੌਤ

04/26/2018 2:56:44 PM

ਨੈਸ਼ਨਲ ਡੈਸਕ— ਮਹਿੰਦੀ ਲੱਗੇ ਲਾੜੀ ਦੇ ਹੱਥ ਅਤੇ ਮਹਿਮਾਨਾਂ ਨਾਲ ਭਰੇ ਘਰ ਦੀ ਰੌਣਕ ਉਸ ਸਮੇਂ ਮਾਤਮ 'ਚ ਬਦਲ ਗਈ ਜਦੋਂ ਬਹੁਤ ਅਰਮਾਨਾਂ ਨਾਲ ਬਾਰਾਤ ਲੈ ਕੇ ਲਾੜੇ ਨੇ ਲਾੜੀ ਦੇ ਘਰ ਸਾਹਮਣੇ ਦਮ ਤੌੜ ਦਿੱਤਾ। ਮੱਧ ਪ੍ਰਦੇਸ਼ ਦੇ ਸ਼ਹਿਡੋਲ ਜ਼ਿਲੇ ਦੇ ਖੈਰਹਾ ਥਾਣਾ ਖੇਤਰ 'ਚ 2 ਭੈਣਾਂ ਦਾ ਵਿਆਹ ਹੋ ਰਿਹਾ ਸੀ। 24 ਅਪ੍ਰੈਲ ਦੀ ਸ਼ਾਮ ਨੂੰ ਬਾਰਾਤ ਪਿੰਡ ਪੁੱਜੀ ਪਰ ਰਸਮ ਲਈ ਦਰਵਾਜ਼ੇ 'ਤੇ ਖੜ੍ਹੇ ਲਾੜੇ ਦੀ ਅਚਾਨਕ ਮੌਤ ਹੋ ਗਈ। 
ਜਾਣਕਾਰੀ ਮੁਤਾਬਕ ਸੋਮਨਾਥ ਦਾ ਵਿਆਹ ਜਵਾਰੀ ਪਿੰਡ ਦੇ ਮਾਇਆਰਾਮ ਦੀ ਬੇਟੀ ਰਾਧਾ ਨਾਲ ਹੋ ਰਿਹਾ ਸੀ। ਲੜਕੀ ਦੇ ਪਰਿਵਾਰ ਵਾਲੇ ਲਾੜਿਆਂ ਦਾ ਸਵਾਗਤ ਕਰ ਰਹੇ ਸਨ ਕਿ ਇਸ ਵਿਚਕਾਰ ਸੋਮਨਾਥ ਨੂੰ ਦਰਵਾਜ਼ੇ ਤੱਕ ਪੁੱਜਣ ਦੇ ਪਹਿਲੇ ਹੀ ਖੂਨ ਦੀਆਂ ਉਲਟੀਆਂ ਹੋਣ ਲੱਗੀਆਂ। ਉਹ ਘਰ ਦੇ ਸਾਹਮਣੇ ਬੇਹੋਸ਼ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤ ਘੋਸ਼ਿਤ ਕਰ ਦਿੱਤਾ। ਲਾੜੀ ਦੀ ਛੋਟੀ ਭੈਣ ਦਾ ਵਿਆਹ ਦੂਜੇ ਦਿਨ ਕਰਵਾਇਆ ਗਿਆ। ਮਾਇਆਰਾਮ ਦੀ ਛੋਟੀ ਬੇਟੀ ਦਾ ਵਿਆਹ ਧਨਗਵਾਂ ਦੇ ਈਸ਼ਵਰਦੀਨ ਨਾਲ ਹੋਇਆ। ਵਿਆਹ ਪ੍ਰੋਗਰਾਮ 'ਚ ਇਕ ਹੀ ਮੰਡਪ ਦੇ ਹੇਠਾਂ 2 ਭੈਣਾਂ ਦਾ ਵਿਆਹ ਹੋਣਾ ਸੀ ਪਰ ਇਕ ਲਾੜੇ ਦੀ ਮੌਤ ਨਾਲ ਵਿਆਹ ਦੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ ।