ਵਿਆਹ ਦੀਆਂ ਖੁਸ਼ੀਆਂ ਵਿਚ ਚੰਡੀਗੜ੍ਹ ਦੀ ਲਾੜੀ ਨੇ ਪਾਇਆ ਭੜਥੂ, ਚੁੱਕਿਆ ਸਖਤ ਕਦਮ

07/17/2017 7:59:58 AM

ਡਬਵਾਲੀ — ਵਿਆਹ ਦੀ ਖੁਸ਼ੀ 'ਚ ਰਿਸ਼ੇਤਦਾਰ, ਲਾੜਾ ਅਤੇ ਉਸਦੇ ਦੋਸਤ ਪਾਰਟੀ ਕਰ ਰਹੇ ਸਨ। ਇਸੇ ਦੌਰਾਨ ਪਾਰਟੀ ਦੇ ਵਿਚਕਾਰ ਹੀ ਲਾੜੀ ਨੇ ਬਵਾਲ ਖੜ੍ਹਾ ਕਰ ਦਿੱਤਾ। ਇਹ ਮਾਮਲਾ ਹੈ ਡਬਵਾਲੀ ਦਾ ਜਿਥੇ ਵਿਆਹ ਦੇ ਦੂਸਰੇ ਹੀ ਦਿਨ ਦੁਲਹੇ ਦੇ ਹੋਸ਼ ਉੱਡ ਗਏ ਜਦੋਂ ਲਾੜੀ ਨੇ ਲਾੜੇ ਦਾ ਘਰ ਨਾ ਪਸੰਦ ਆਉਣ ਦੇ ਕਾਰਨ ਡਬਵਾਲੀ ਵਿੱਚ ਰਹਿਣ ਤੋਂ ਮਨ੍ਹਾ ਕਰ ਦਿੱਤਾ। ਲਾੜੇ ਦੇ ਪਰਿਵਾਰ ਵਾਲਿਆਂ ਨੇ ਲਾੜੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਲਾੜੀ ਗੱਲ ਮੰਨਣ ਤੋਂ ਮਨ੍ਹਾਂ ਕਰ ਦਿੱਤਾ। ਲਾੜੀ ਦੇ ਤੇਵਰ ਦੇਖ ਕੇ ਪਰੇਸ਼ਾਨ ਲੜਕੇ ਦੇ ਪਰਿਵਾਰ ਵਾਲਿਆਂ ਨੇ ਪੁਲਸ ਬੁਲਾ ਲਈ। ਕਰੀਬ 2 ਘੰਟੇ ਦੇ ਡਰਾਮੇ ਤੋਂ ਬਾਅਦ ਪੁਲਸ ਦੀ ਮੌਜੂਦਗੀ ਵਿੱਚ ਦੁਲਹਨ ਨੇ ਦੁਲਹੇ ਦੇ ਨਾਲ ਨਾ ਰਹਿਣ ਨੂੰ ਲੈ ਕੇ ਲਿਖਿਤ ਬਿਆਨ ਦਿੱਤਾ। ਇਸ ਤੋਂ ਬਾਅਦ ਪੁਲਸ ਦੀ ਮੌਜੂਦਗੀ 'ਚ ਦੁਲਹਨ ਨੂੰ ਉਸਦੇ ਰਿਸ਼ਤੇਦਾਰਾਂ ਦੇ ਨਾਲ ਰਵਾਨਾ ਕਰ ਦਿੱਤਾ ਗਿਆ।
ਦੁਲਹਨ ਨੇ ਇਹ ਵੀ ਲਿਖ ਕੇ ਦਿੱਤਾ ਕਿ ਜੇਕਰ ਲੜਕੇ ਵਾਲੇ ਤਲਾਕ ਦੇਣ ਲਈ ਕਹਿਣਗੇ ਤਾਂ ਉਹ ਤਲਾਕ ਵੀ ਦੇ ਦੇਵੇਗੀ। ਡਬਵਾਲੀ ਦੇ ਰਹਿਣ ਵਾਲੇ  ਲੜਕੇ ਦਾ ਵਿਆਹ ਉਸਦੇ ਇਕ ਰਿਸ਼ਤੇਦਾਰ ਨੇ ਚੰਡੀਗੜ੍ਹ ਰਹਿਣ ਵਾਲੀ ਲੜਕੀ ਦੇ ਨਾਲ ਰਿਸ਼ਤਾ ਕਰਵਾਇਆ ਸੀ। ਰਿਸ਼ਤਾ ਇਕ ਮਹੀਨਾ ਪਹਿਲਾਂ ਹੀ ਹੋਇਆ ਸੀ। ਇਸ ਤੋਂ ਬਾਅਦ ਲੜਕਾ ਅਤੇ ਲੜਕੀ ਦੀ ਮੁਲਾਕਾਤ ਹੋਈ ਅਤੇ ਕਈ ਵਾਰ ਗੱਲਬਾਤ ਵੀ ਹੋਈ। ਸ਼ੁੱਕਰਵਾਰ ਨੂੰ ਪੰਜਾਬ ਦੇ ਰਾਜਪੁਰਾ ਦੇ ਇਕ ਗੁਰਦੁਆਰਾ ਸਾਹਿਬ 'ਚ ਵਿਆਹ ਦੀਆਂ ਰਸਮਾਂ ਕੀਤੀਆਂ ਗਈਆਂ। ਇਸ ਤੋਂ ਬਾਅਦ ਦੁਲਹਨ ਡਬਵਾਲੀ ਦੇ ਦੁਲਹੇ ਨਾਲ ਉਸਦੇ ਘਰ ਆ ਗਈ। ਸ਼ਨੀਵਾਰ ਦੇ ਦਿਨ ਡਬਵਾਲੀ ਦੇ ਨਿੱਜੀ ਪੈਲੇਸ ਵਿੱਚ ਵਿਆਹ ਦੀ ਪਾਰਟੀ ਰੱਖੀ ਹੋਈ ਸੀ।
ਇਸੇ ਦੌਰਾਨ ਹੀ ਦੁਲਹਨ ਦਾ ਮੂਡ ਬਦਲ ਗਿਆ, ਜਿਸ ਤੋਂ ਬਾਅਦ ਉਸਨੇ ਇਸ ਵਿਆਹ ਨੂੰ ਮੰਨਣ ਤੋਂ ਮਨ੍ਹਾ ਕਰਦੇ ਹੋਏ ਦੁਲਹੇ ਦੇ ਨਾਲ ਰਹਿਣ ਤੋਂ ਮਨ੍ਹਾ ਕਰ ਦਿੱਤਾ। ਲੜਕੇ ਵਾਲਿਆਂ ਦੇ ਮੁਤਾਬਕ ਉਨ੍ਹਾਂ ਨੇ ਜਦੋਂ ਦੁਲਹਨ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਉਸਨੂੰ ਲੜਕੇ ਵਾਲਿਆਂ ਦਾ ਘਰ ਪਸੰਦ ਨਹੀਂ ਹੈ। ਹਾਲਾਂਕਿ ਲੜਕੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਹੈ ਕਿ ਉਹ ਇਸ ਵਿਆਹ ਤੋਂ ਖੁਸ਼ ਨਹੀਂ ਹੈ। ਉਸਨੇ ਖੁਸ਼ ਨਾ ਹੋਣ ਦਾ ਕੋਈ ਕਾਰਨ ਆਪਣੇ ਬਿਆਨਾਂ ਵਿਚ ਨਹੀਂ ਦਿੱਤਾ।