ਪੱਥਰੀ ਦੇ ਆਪਰੇਸ਼ਨ ਨਾਲ ਫੁੱਲਿਆ ਢਿੱਡ ਦੱਸ ਕੇ ਕੀਤਾ ਵਿਆਹ, 2 ਦਿਨਾਂ ਬਾਅਦ ਲਾੜੀ ਬਣੀ ਮਾਂ

06/30/2023 4:18:21 PM

ਗ੍ਰੇਟਰ ਨੋਇਡਾ- ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ 'ਚ ਨਵੀਂ ਵਿਆਹੀ ਲਾੜੀ ਵਲੋਂ ਵਿਆਹ ਦੇ 2 ਦਿਨਾਂ ਬਾਅਦ ਹੀ ਬੱਚੀ ਜਨਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਨਾਰਾਜ਼ ਲਾੜੇ ਨੇ ਲਾੜੀ ਨੂੰ ਨਾਲ ਰੱਖਣ ਤੋਂ ਇਨਕਾਰ ਕਰ ਦਿੱਤਾ। ਇਹ ਘਟਨਾ ਪੂਰੇ ਇਲਾਕੇ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਦਨਕੌਰ ਖੇਤਰ ਦੇ ਇਕ ਪਿੰਡ 'ਚ ਰਹਿਣ ਵਾਲੇ ਨੌਜਵਾਨ ਦੀ ਬੀਤੇ ਸੋਮਵਾਰ ਨੂੰ ਬੁਲੰਦਸ਼ਹਿਰ ਦੇ ਸਿੰਕਦਰਾਬਾਦ ਦੀ ਰਹਿਣ ਵਾਲੀ ਕੁੜੀ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਨਵੀਂ ਲਾੜੀ ਦਾ ਸਹੁਰੇ ਪਰਿਵਾਰ 'ਚ ਧੂਮਧਾਮ ਨਾਲ ਸੁਆਗਤ ਕੀਤਾ ਗਿਆ। ਮੰਗਲਵਾਰ ਨੂੰ ਸੁਹਾਗਰਾਤ ਦੌਰਾਨ ਅਚਾਨਕ ਲਾੜੀ ਦੇ ਢਿੱਡ 'ਚ ਅਚਾਨਕ ਤੋਂ ਕਾਫ਼ੀ ਤੇਜ਼ ਦਰਦ ਹੋਣ ਲੱਗਾ। ਇਸ ਤੋਂ ਘਬਰਾਇਆ ਪਤੀ ਅਤੇ ਸਹੁਰੇ ਪਰਿਵਾਰ ਵਾਲੇ ਤੁਰੰਤ ਲਾੜੀ ਨੂੰ ਕੋਲ ਦੇ ਹਸਪਤਾਲ 'ਚ ਇਲਾਜ ਲਈ ਲੈ ਗਏ। ਇੱਥੇ ਜਦੋਂ ਡਾਕਟਰ ਵਲੋਂ ਲਾੜੀ ਦਾ ਚੈਕਅੱਪ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਹ 7 ਮਹੀਨਿਆਂ ਦੀ ਗਰਭਵਤੀ ਹੈ। ਡਾਕਟਰ ਦੀ ਇਹ ਗੱਲ ਸੁਣ ਕੇ ਪਤੀ ਅਤੇ ਸਾਰੇ ਸਹੁਰੇ ਪਰਿਵਾਰ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇੰਨਾ ਹੀ ਨਹੀਂ ਇਸ ਦੇ ਕੁਝ ਘੰਟਿਆਂ ਬਾਅਦ ਅਗਲੇ ਦਿਨ ਲਾੜੀ ਦੀ ਡਿਲਿਵਰੀ ਵੀ ਹੋ ਗਈ ਅਤੇ ਉਸ ਨੇ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ।

ਮੀਡੀਆ ਰਿਪੋਰਟਸ ਅਨੁਸਾਰ, ਜਦੋਂ ਇਹ ਗੱਲ ਲਾੜੀ ਦੇ ਪੇਕੇ ਵਾਲਿਆਂ ਨੂੰ ਪਤਾ ਲੱਗੀ ਤਾਂ ਉਹ ਵੀ ਬੁਲੰਦਸ਼ਹਿਰ ਤੋਂ ਧੀ ਕੋਲ ਹਸਪਤਾਲ ਪਹੁੰਚ ਗਏ, ਜਿੱਥੇ ਦੋਹਾਂ ਹੀ ਪੱਖਂ ਦਰਮਿਆਨ ਜੰਮ ਕੇ ਕਹਾਸੁਣੀ ਹੋਈ। ਇਸ ਦੌਰਾਨ ਆਪਣੇ ਨਾਲ ਹੋਏ ਇਸ ਧੋਖੇ ਤੋਂ ਨਾਰਾਜ਼ ਸਹੁਰੇ ਪਰਿਵਾਰ ਵਾਲਿਆਂ ਅਤੇ ਲਾੜੇ ਨੇ ਪਤਨੀ ਨੂੰ ਨਾਲ ਰੱਖਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਜਿਸ ਤੋਂ ਬਾਅਦ ਇਹ ਮਾਮਲਾ ਪੁਲਸ ਤੱਕ ਪਹੁੰਚ ਗਿਆ ਪਰ ਬਾਅਦ 'ਚ ਦੋਹਾਂ ਪੱਖਾਂ 'ਚ ਆਪਸ 'ਚ ਸਮਝੌਤਾ ਹੋਣ ਤੋਂ ਬਾਅਦ ਪੇਕੇ ਵਾਲੇ ਧੀ ਅਤੇ ਉਸ ਦੀ ਬੱਚੀ ਨਾਲ ਵਾਪਸ ਪਿੰਡ ਪਰਤ ਗਏ ਹਨ। ਲਾੜੇ ਪੱਖ ਦਾ ਕਹਿਣਾ ਹੈ ਕਿ ਵਿਆਹ ਦੇ ਕਰੀਬ 5 ਮਹੀਨੇ ਪਹਿਲਾਂ ਰਿਸ਼ਤਾ ਤੈਅ ਹੋਇਆ ਸੀ। ਉਸ ਸਮੇਂ ਉਨ੍ਹਾਂ ਨੂੰ ਕੁੜੀ ਦੇ ਗਰਭਵਤੀ ਹੋਣ ਦੀ ਕੋਈ ਜਾਣਕਾਰੀ ਨਹੀਂ ਸੀ। ਲਾੜੀ ਪੱਖ ਨੇ ਜਾਣਬੁੱਝ ਕੇ ਉਨ੍ਹਾਂ ਨੂੰ ਧੋਖੇ 'ਚ ਰੱਖਿਆ ਅਤੇ ਧੀ ਦੇ ਗਰਭਵਤੀ ਹੋਣ ਦੀ ਗੱਲ ਲੁਕਾਈ। ਉੱਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਲਾੜੀ ਪੱਖ ਨੇ ਵਿਆਹ ਦੇ ਸਮੇਂ ਲਾੜੇ ਵਾਲਿਆਂ ਨੂੰ ਕੁਝ ਸਮੇਂ ਪਹਿਲਾਂ ਕੁੜੀ ਦਾ ਪੱਥਰੀ ਦਾ ਆਪਰੇਸ਼ਨ ਹੋਣ ਕਾਰਨ ਉਸ ਦਾ ਢਿੱਡ ਫੁੱਲਣ ਦੀ ਗੱਲ ਦੱਸੀ ਸੀ।

DIsha

This news is Content Editor DIsha