ਬੈਗ ''ਚ ਮਿਲੀ ਬੱਚੀ ਦੀ ਲਾਸ਼, ਬਲਾਤਕਾਰ ਦੇ ਬਾਅਦ ਕਤਲ ਦਾ ਸ਼ੱਕ

04/16/2018 10:55:24 AM

ਰੋਹਤਕ— ਰੋਹਤਕ ਤੋਂ ਕਰੀਬ 5 ਕਿਲੋਮੀਟਰ ਦੂਰ ਟਿਟੌਲੀ ਪਿੰਡ ਦੀ ਨਹਿਰ 'ਚ ਬੀਤੇ ਦਿਨ 7 ਸਾਲ ਦੀ ਬੱਚੀ ਦੀ ਲਾਸ਼ ਮਿਲੀ ਹੈ। ਬੱਚੀ ਦੇ ਹੱਥ ਨੂੰ ਜਾਨਵਰਾਂ ਨੇ ਖਾ ਲਿਆ ਸੀ। ਬੱਚੀ ਨੇ ਲਾਲ ਰੰਗ ਦੀ ਟੀ-ਸ਼ਰਟ, ਕਾਲੀ ਨਿੱਕਰ ਅਤੇ ਲੰਬੇ ਵਾਲਾਂ ਤੋਂ ਹੋਈ। ਬੱਚੀ ਦੀ ਪਛਾਣ ਨਹੀਂ ਹੋ ਸਕੀ ਹੈ।


ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਐਫ.ਐਸ.ਐਲ ਟੀਮ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਪੀ.ਜੀ.ਆਈ ਭੇਜ ਦਿੱਤਾ ਗਿਆ ਹੈ। ਜਿੱਥੇ ਅੱਜ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਬੱਚੀ ਨਾਲ ਬਲਾਤਕਾਰ ਕਰਕੇ ਲਾਸ਼ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਘਟਨਾ ਨੂੰ ਇਕ ਹਫਤੇ ਪਹਿਲੇ ਅੰਜਾਮ ਦਿੱਤਾ ਗਿਆ ਹੈ। ਜਾਂਚ ਅਧਿਕਾਰੀ ਦੇਵੀ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਟਿਟੌਲੀ ਮਾਈਨਰ 'ਚ ਇਕ ਹਰੇ ਰੰਗ ਦੇ ਬੈਗ ਤੋਂ ਬਦਬੂ ਆ ਰਹੀ ਹੈ। ਟੀਮ ਨੇ ਬੈਗ ਨੂੰ ਬਾਹਰ ਕੱਢ ਕੇ ਦੇਖਿਆ ਤਾਂ ਉਸ 'ਚ ਕਰੀਬ 7 ਸਾਲ ਦੀ ਬੱਚੀ ਦੀ ਲਾਸ਼ ਮਿਲੀ। ਇਸ ਦੇ ਬਾਅਦ ਐਸ.ਐਫ.ਐਲ ਟੀਮ ਨੇ ਮੌਕੇ 'ਤੇ ਜਾਇਜ਼ਾ ਲਿਆ।