ਮੇਘਾਲਿਆ ''ਚ ਨੇਤਰਹੀਣ ਸੰਗੀਤਕਾਰਾਂ ਦੇ ਬੈਂਡ ਨੇ ਮਚਾਈ ''ਧੂਮ''

06/17/2019 10:27:47 AM

ਸ਼ਿਲਾਂਗ (ਭਾਸ਼ਾ)— ਕਹਿੰਦੇ ਨੇ ਕਿ ਕਾਬਲੀਅਤ ਕਿਸੇ ਦੀ ਮੋਹਤਾਜ ਨਹੀਂ ਹੁੰਦੀ ਅਤੇ ਇਸ ਨੂੰ ਸੱਚ ਕਰ ਦਿਖਾਇਆ ਹੈ ਨੇਤਰਹੀਣ ਸੰਗੀਤਕਾਰਾਂ ਦੀ ਇਕ ਮੰਡਲੀ ਨੇ ਜਿਨ੍ਹਾਂ ਦੀਆਂ ਧੁੰਨਾਂ 'ਤੇ ਮੇਘਾਲਿਆ ਦੇ ਲੋਕ ਥਿਰਕ ਰਹੇ ਹਨ। ਇਸ ਪਹਾੜੀ ਸੂਬੇ 'ਚ ਨਾਈਟ ਕਲੱਬ ਮਾਲਕਾਂ ਅਤੇ ਇਵੈਂਟ ਮੈਨੇਜਰਾਂ 'ਚ ਉਨ੍ਹਾਂ ਨੂੰ ਕੰਮ 'ਤੇ ਰੱਖਣ ਲਈ ਹੋੜ ਮਚੀ ਹੋਈ ਹੈ। ਇਸ ਬੈਂਡ ਨੂੰ ਪਹਿਚਾਣ ਉਦੋਂ ਮਿਲੀ ਜਦੋਂ ਸੂਬਾ ਚੋਣ ਕਮਿਸ਼ਨ ਨੇ ਹਾਲ ਹੀ ਚੋਣਾਂ ਤੋਂ ਪਹਿਲਾਂ ਮੁਹਿੰਮਾਂ ਲਈ ਉਨ੍ਹਾਂ ਦੇ ਸੰਗੀਤ ਦਾ ਸਹਾਰਾ ਲਿਆ। ਸੰਗੀਤ ਟੀਚਰ ਅਤੇ ਇਸ ਸਮੂਹ ਦੇ ਸਲਾਹਕਾਰ ਜੋਮਾ ਸੈਲੀਓ ਨੇ ਦੱਸਿਆ ਕਿ 'ਲਾਈਟ ਆਫਟਰ ਡਾਰਕ' 20 ਸਾਲ ਦੀ ਉਮਰ ਦੇ 5 ਮੈਂਬਰਾਂ ਦਾ ਮਿਊਜ਼ੀਕਲ ਬੈਂਡ ਹੈ। ਉਨ੍ਹਾਂ ਨੇ ਨਾ ਸਿਰਫ ਮੇਘਾਲਿਆ ਸਗੋਂ ਪੂਰੇ ਖੇਤਰ ਵਿਚ ਉਨ੍ਹਾਂ ਦੇ ਪ੍ਰੋਗਰਾਮਾਂ ਲਈ ਕਾਫੀ ਪ੍ਰਸ਼ੰਸਾ ਮਿਲ ਰਹੀ ਹੈ। ਇੱਥੇ ਇਕ ਸਰਕਾਰੀ ਕੇਂਦਰ ਵਿਚ ਸੰਗੀਤ ਦੀ ਸਿੱਖਿਆ ਦੇਣ ਵਾਲੇ ਸੈਲੀਓ ਨੇ ਇਹ ਵੀ ਦੱਸਿਆ ਕਿ ਉਹ ਇਸ ਮੰਡਲੀ ਦੀਆਂ ਧੁੰਨਾਂ ਨੂੰ ਮਹਿਸੂਸ ਕਰਨ ਲਈ ਖੁਦ ਕਈ ਵਾਰ ਅੱਖਾਂ 'ਤੇ ਪੱਟੀ ਬੰਨ੍ਹ ਲੈਂਦੇ ਹਨ।

ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ 4 ਮੈਂਬਰਾਂ ਨੇ 2013 'ਚ ਬੈਂਡ ਬਣਾਇਆ। ਇਨ੍ਹਾਂ ਵਿਚਵਾਨਲਮਫਰਾਂਗ ਗਾਇਕ, ਰਿਮਿਕੀ ਪਾਜੂਹ ਮੁੱਖ ਗਿਟਾਰ ਵਾਦਕ ਹਨ। ਦਿਲਬਰਟਸਟਾਰ ਲਿੰਗਦੋਹ ਬੇਸਿਸਟ ਅਤੇ ਹਿਲਟਰ ਖੋਂਗਸ਼ਈ ਡਰੱਮਰ ਹਨ। 5ਵੇਂ ਮੈਂਬਰ ਪਲਾਮਿਕੀ ਲਾਪਸਾਮ ਇਸ ਸਾਲ ਦੀ ਸ਼ੁਰੂਆਤ ਵਿਚ ਗਾਇਕ ਅਤੇ ਗਿਟਾਰ ਵਾਦਕ ਦੇ ਤੌਰ 'ਤੇ ਬੈਂਡ 'ਚ ਸ਼ਾਮਲ ਹੋਇਆ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਵੱਡਾ ਮੌਕਾ ਉਦੋਂ ਮਿਲਿਆ ਜਦੋਂ ਸੂਬਾ ਚੋਣ ਕਮਿਸ਼ਨ ਨੇ ਚੋਣ ਤੋਂ ਪਹਿਲਾਂ ਮੁਹਿੰਮਾਂ ਲਈ ਬੈਂਡ ਨੂੰ ਕੰਮ ਦਿੱਤਾ। ਇੱਥੋਂ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ ਅਤੇ ਇਸ ਦੇ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ। ਬੈਂਡ ਦੀ ਅਗਵਾਈ ਕਰਨ ਵਾਲੇ ਵਾਨਲਮਫਰਾਂਗ ਨੇ ਕਿਹਾ ਕਿ ਉਨ੍ਹਾਂ ਦੀ ਸਰੀਰਕ ਕਮੀ ਕਦੇ ਉਨ੍ਹਾਂ ਦੇ ਪ੍ਰਦਰਸ਼ਨ 'ਚ ਰੋੜਾ ਨਹੀਂ ਬਣੀ। ਉਨ੍ਹਾਂ ਨੇ ਕਿਹਾ, ''ਯੂ-ਟਿਊਬ ਅਤੇ ਸਪਾਟੀਫਾਈ ਵਰਗੀਆਂ ਹੋਰ ਐਪਸ ਦੇ ਆਉਣ ਤੋਂ ਬਾਅਦ ਗਾਣੇ ਸਿੱਖਣਾ ਹੁਣ ਮੁਸ਼ਕਲ ਕੰਮ ਨਹੀਂ ਹੈ। ਇਸ ਤੋਂ ਪਹਿਲਾਂ ਸਾਨੂੰ ਗੀਤ ਲਿਖਣੇ ਪੈਂਦੇ ਸਨ ਅਤੇ ਹੁਣ ਗਾਣੇ ਆਸਾਨੀ ਨਾਲ ਸਿੱਖ ਸਕਦੇ ਹਾਂ।

Tanu

This news is Content Editor Tanu