ਭਾਰਤੀ ਫੌਜ ''ਚ ਫੇਸਬੁੱਕ ਅਤੇ ਹੋਰਨਾਂ ਐਪਸ ''ਤੇ ਲਾਈ ਪਾਬੰਦੀ ਸਫਲ

02/09/2021 12:06:44 AM

ਨਵੀਂ ਦਿੱਲੀ, (ਅਨਸ)- ਪਿਛਲੇ ਸਾਲ ਜੂਨ ਤੋਂ ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਸਮੇਤ 89 ਸਮਾਰਟਫੋਨ ਐਪਲੀਕੇਸ਼ਨ ਦੀ ਵਰਤੋਂ 'ਤੇ ਭਾਰਤੀ ਫੌਜ ਵਲੋਂ ਲਾਈ ਗਈ ਪਾਬੰਦੀ ਬੇਹੱਦ ਸਫਲ ਰਹੀ ਹੈ। 13 ਲੱਖ ਤੋਂ ਵੱਧ ਜਵਾਨਾਂ ਵਾਲੀ ਭਾਰਤੀ ਫੌਜ ਵਿਚ ਸਿਰਫ 8 ਮੁਲਾਜ਼ਮਾਂ ਨੂੰ ਹੀ ਪਾਬੰਦੀ ਦੀ ਉਲੰਘਣਾ ਕਰਦਿਆਂ ਵੇਖਿਆ ਗਿਆ। 
ਪਿਛਲੇ ਸਾਲ 15 ਜੁਲਾਈ ਨੂੰ ਲਾਗੂ ਹੋਈ ਪਾਬੰਦੀ ਦੀ ਪਾਲਣਾ ਕਰਨ ਲਈ ਘੱਟੋ-ਘੱਟ 730 ਅਧਿਕਾਰੀਆਂ ਨੂੰ ਅਧਿਕਾਰਤ ਕੀਤਾ ਗਿਆ। ਇਨ੍ਹਾਂ ਐਪਸ ਵਿਚ ਸਰਕਾਰ ਵਲੋਂ ਆਮ ਲੋਕਾਂ ਲਈ ਪਾਬੰਦੀਸ਼ੁਦਾ 59 ਚੀਨੀ ਐਪ ਵੀ ਸ਼ਾਮਲ ਹਨ। ਫੌਜ ਨੇ ਵ੍ਹਟਸਐਪ, ਫੇਸਬੁੱਕ, ਇੰਸਟਾਗ੍ਰਾਮ, ਐਲਾ, ਸਨੈਪਚੈਟ, ਪਬਜੀ, ਮੈਸੇਂਜਰ, ਟਰੂ ਕਾਲਰ, 360 ਸਕਿਓਰਿਟੀ, ਟਿਂਡਰ, ਟੰਬਲਰ, ਰੈਡਿਟ, ਹੰਗਾਮਾ, ਸਾਂਗਸ ਪੀ.ਕੇ., ਕੈਮ ਸਕੈਨਰ, ਓ.ਕੇ. ਕਿਊਪਿਡ, ਡੇਲੀ ਹੰਟ ਅਤੇ ਹੋਰ ਆਮ ਐਪ ਦੀ ਵਰਤੋਂ 'ਤੇ ਵੀ ਪਾਬੰਦੀ ਲਾਈ ਗਈ ਹੈ। ਇਨ੍ਹਾਂ ਵਿਚੋਂ ਵਧੇਰੇ ਐਪ ਅਮਰੀਕੀ ਅਤੇ ਚੀਨੀ ਹਨ।
ਪਿਛਲੇ ਸਾਲ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ 'ਤੇ ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਹਿੰਸਕ ਝੜਪਾਂ ਪਿੱਛੋਂ ਫੌਜ ਨੇ ਸਾਈਬਰ ਹਮਲੇ, ਡਿਜੀਟਲ ਡਾਟਾ ਦੀ ਗੈਰ ਕਾਨੂੰਨੀ ਵਰਤੋਂ ਅਤੇ ਨਾਜ਼ੁਕ ਜਾਣਕਾਰੀ ਲੀਕ ਹੋਣ ਤੋਂ ਰੋਕਣ ਲਈ ਪਾਬੰਦੀ ਲਾਈ ਸੀ।
 


Bharat Thapa

Content Editor

Related News