ਸਿਗਰੇਟ ਪੀਣ ਵਾਲਿਆਂ ਲਈ ਬੁਰੀ ਖਬਰ!

10/03/2015 4:31:50 PM

ਨਵੀਂ ਦਿੱਲੀ- ਸਿਹਤ ਮੰਤਰਾਲੇ ਨੇ ਸਿਗਰੇਟ ਦੀ ਪਰਚੂਨ ਵਿਕਰੀ ਮਤਲਬ ਸਿਗਰੇਟ ਸਟਿਕ ਦੀ ਵਿਕਰੀ ''ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾਉਣ ਲਈ ਕਾਨੂੰਨ ''ਚ ਸੋਧ ਦੇ ਪ੍ਰਸਤਾਵ ''ਤੇ ਵਿਚਾਰ ਸ਼ੁਰੂ ਕਰ ਦਿੱਤਾ ਹੈ। ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦਾਂ ਦੀ ਵਿਕਰੀ ਨਾਲ ਜੁੜੇ ਕਾਨੂੰਨ ''ਚ ਸੋਧ ਦੇ ਪ੍ਰਸਤਾਵ ''ਚ ਇਸ ਨੂੰ ਸ਼ਾਮਲ ਕੀਤਾ ਜਾਵੇਗਾ। ਤੰਬਾਕੂ ਉਤਪਾਦਾਂ ''ਤੇ ਸਚਿੱਤਰ ਚਿਤਾਵਨੀ ਦਾ ਆਕਾਰ 85 ਫੀਸਦੀ ਕਰਨ ਦੀ ਸੂਚਨਾ ਜਾਰੀ ਕਰਨ ਤੋਂ ਬਾਅਦ ਹੁਣ ਸਿਗਰੇਟ ਸੇਵਨ ''ਚ ਕਮੀ ਲਿਆਉਣ ''ਤੇ ਵਿਚਾਰ ਕੀਤਾ ਜਾ ਰਿਹਾ ਹੈ। ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਦੇਸ਼ ''ਚ ਤੰਬਾਕੂ ਦੀ ਵਰਤੋਂ ਨੂੰ ਰੋਕਣ ਲਈ ਇਸ ਦੀ ਪਰਚੂਨ ਵਿਕਰੀ ''ਤੇ ਰੋਕ ਲਗਾਉਣਾ ਜ਼ਰੂਰੀ ਹੈ। ਦੇਸ਼ ''ਚ ਵਿਕਣ ਵਾਲੀ ਕੁੱਲ ਸਿਗਰੇਟ ''ਚ 70 ਫੀਸਦੀ ਯੋਗਦਾਨ ਸਿਗਰੇਟ ਸਟਿਕ ਦਾ ਹੁੰਦਾ ਹੈ। ਜੇਕਰ ਇਸ ਦੀ ਕੀਮਤ ''ਚ ਭਾਰੀ ਵਾਧਾ ਕੀਤਾ ਜਾਵੇ ਤਾਂ ਯਕੀਨੀ ਰੂਪ ਨਾਲ ਵਿਕਰੀ ਘੱਟ ਹੋਵੇਗੀ। ਅਧਿਕਾਰੀ ਨੇ ਕਿਹਾ ਕਿ ਰਾਜ ਸਰਕਾਰਾਂ ਨੂੰ ਸਿਗਰੇਟ ਸਟਿਕ ਦੀ ਵਿਕਰੀ ''ਤੇ ਰੋਕ ਲਗਾਉਣ ਦਾ ਸੁਝਾਅ ਕਈ ਵਾਰ ਦਿੱਤਾ ਗਿਆ ਹੈ। ਕਰੀਬ ਅੱਧਾ ਦਰਜ ਰਾਜਾਂ ਨੇ ਇਸ ''ਤੇ ਅਮਲ ਵੀ ਕੀਤਾ ਹੈ।
ਫਿਲਹਾਲ ਉਤਰਾਖੰਡ, ਪੰਜਾਬ, ਹਰਿਆਣਾ, ਰਾਜਸਥਾਨ, ਚੰਡੀਗੜ੍ਹ ''ਚ ਸਿਗਰੇਟ ਸਟਿਕ ਦੀ ਵਿਕਰੀ ''ਤੇ ਪੂਰੀ ਤਰ੍ਹਾਂ ਰੋਕ ਲੱਗ ਚੁੱਕੀ ਹੈ। ਉੱਥੇ ਹੀ ਉੱਤਰ ਪ੍ਰਦੇਸ਼ ਕੈਬਨਿਟ ਨੇ ਵੀ ਇਸ ਨੂੰ ਰੋਕਣ ਲਈ ਪਾਬੰਦੀ ਲਗਾਉਣ ''ਤੇ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰੀ ਨੇ ਦੱਸਿਆ ਕਿ ਕੋਟਪਾ ਕਾਨੂੰਨ ''ਚ ਸੋਧ ਪ੍ਰਸਤਾਵ ''ਚ ਸਿਗਰੇਟ ਦੀ ਪਰਚੂਨ ਵਿਕਰੀ ''ਤੇ ਰੋਕ ਲਗਾਉਣ ਦੀ ਸਿਫਾਰਿਸ਼ ਕੀਤੀ ਜਾਵੇਗੀ ਜਾਂ ਫਿਰ ਇਸ ਦੀ ਕੀਮਤ 10 ਗੁਣਾ ਵਧ ਕਰਨ ਦਾ ਪ੍ਰਸਤਾਵ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਪਿਛਲੇ ਤਿੰਨ ਸਾਲਾਂ ''ਚ ਸਿਗਰੇਟ ਉਤਪਾਦ ਨੇ ਫੀਸ ''ਚ ਭਾਰੀ ਵਾਧਾ ਕੀਤਾ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਥਾਂਵਾਂ ''ਤੇ ਸਿਗਰੇਟ ਸਟਿਕ ਦੀ ਕੀਮਤ ਡੇਢ ਗੁਣਾ ਤੋਂ ਵਧ ਚੁੱਕੀ ਹੈ। ਇਸ ਨਾਲ ਸਿਗਰੇਟ ਉਦਯੋਗ ਕਰੀਬ 60 ਫੀਸਦੀ ਤੱਕ ਪ੍ਰਭਾਵਿਤ ਵੀ ਹੋਇਆ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Disha

This news is News Editor Disha