ਪਾਣੀ ਦੀ ਟੰਕੀ ’ਚੋਂ ਮਿਲੀ 8 ਮਹੀਨੇ ਦੇ ਬੱਚੇ ਦੀ ਲਾਸ਼, ਪੁਲਸ ਕਰ ਰਹੀ ਹੈ ਕਾਤਲ ਦੀ ਭਾਲ

05/04/2022 9:38:00 AM

ਨਵੀਂ ਦਿੱਲੀ– ਦਿੱਲੀ ਦੇ ਪੂਰਬੀ ਜ਼ਿਲ੍ਹੇ ਦੇ ਥਾਣਾ ਨਿਊ ਅਸ਼ੋਕ ਨਗਰ ਕੌਂਡਲੀ ਪਿੰਡ ਵਿਚ ਇਕ 8 ਮਹੀਨੇ ਦੇ ਦੁੱਧਮੂੰਹੇ ਬੱਚੇ ਦੀ ਲਾਸ਼ ਉਸ ਦੇ ਪਰਿਵਾਰ ਵਾਲਿਆਂ ਨੂੰ ਛੱਤ ’ਤੇ ਪਾਣੀ ਦੀ ਟੰਕੀ ’ਚ ਪਈ ਮਿਲੀ। ਬੱਚੇ ਦੇ ਮਾਤਾ-ਪਿਤਾ ਉਸ ਨੂੰ ਲੈ ਕੇ ਤੁਰੰਤ ਹਸਪਤਾਲ ਪਹੁੰਚੇ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦਰਅਸਲ ਬੱਚੇ ਦੀ ਮਾਂ ਆਪਣੇ 3 ਬੱਚਿਆਂ ਨੂੰ ਬਾਹਰੋਂ ਬੰਦ ਕਮਰੇ ਵਿਚ ਛੱਡ ਕੇ ਘਰੋਂ ਬਾਹਰ ਗਈ ਸੀ। 20 ਮਿੰਟ ਬਾਅਦ ਜਦੋਂ ਉਹ ਘਰ ਵਾਪਸ ਆਈ ਤਾਂ ਉਸ ਦਾ 8 ਮਹੀਨੇ ਦਾ ਬੱਚਾ ਕਮਰੇ ਵਿਚ ਨਹੀਂ ਸੀ। ਮਾਂ ਵਲੋਂ ਲੱਭਣ ਮਗਰੋਂ ਘਰ ਦੀ ਛੱਤ ’ਤੇ ਪਾਣੀ ਦੀ ਟੰਕੀ ਵਿਚ ਵੇਖਿਆ ਤਾਂ ਬੱਚੇ ਦੀ ਲਾਸ਼ ਉਸ ਵਿਚ ਪਈ ਹੋਈ ਸੀ।

ਇਹ ਵੀ ਪੜ੍ਹੋ- ਈਦ ਤੋਂ ਪਹਿਲਾਂ ਜੋਧਪੁਰ ’ਚ ਹਿੰਸਕ ਝੜਪ; ਜੰਮ ਕੇ ਚੱਲੇ ਇੱਟਾਂ-ਪੱਥਰ, ਇੰਟਰਨੈੱਟ ਸੇਵਾਵਾਂ ਠੱਪ

ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਕਿ ਬੱਚੇ ਦੀ ਮਾਂ ਪੂਨਮ ਆਪਣੇ ਢਾਈ ਸਾਲ, ਸਾਢੇ 4 ਸਾਲ ਅਤੇ 8 ਮਹੀਨੇ ਦੇ 3 ਬੱਚਿਆਂ ਨੂੰ ਛੱਡ ਕੇ ਕਿਸੇ ਕੰਮ ਤੋਂ ਬਾਹਰ ਗਈ ਸੀ। ਜਾਂਦੇ ਸਮੇਂ ਉਸ ਨੇ ਘਰ ਦਾ ਦਰਵਾਜ਼ਾ ਬਾਹਰ ਤੋਂ ਬੰਦ ਕਰ ਦਿੱਤਾ ਸੀ ਪਰ ਜਦੋਂ ਉਹ ਵਾਪਸ ਆਈ ਤਾਂ ਉਸ ਨੇ ਆਪਣੇ 8 ਮਹੀਨੇ ਦੇ ਬੱਚੇ ਨੂੰ ਕਮਰੇ ’ਚ ਨਹੀਂ ਵੇਖਿਆ। ਜਦੋਂ ਉਸ ਨੇ ਬੱਚੇ ਨੂੰ ਲੱਭਿਆ ਤਾਂ ਉਸ ਦੀ ਲਾਸ਼ ਪਾਣੀ ਦੀ ਟੰਕੀ ’ਚ ਪਈ ਹੋਈ ਮਿਲੀ। 

ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ: ਹੁਣ ਕਿਸਾਨਾਂ ਤੋਂ ਗੋਹਾ ਖ਼ਰੀਦੇਗੀ ਯੋਗੀ ਸਰਕਾਰ, ਜਾਣੋ ਕਿੰਨੇ ਰੁਪਏ ਕਿਲੋ ਵਿਕੇਗਾ ਗੋਹਾ

ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ’ਚ ਲੈ ਲਿਆ। ਦਿੱਲੀ ਪੁਲਸ ਮਾਮਲੇ ’ਚ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖ਼ਰਕਾਰ ਬੱਚੇ ਨੂੰ ਉੱਪਰ ਕੌਣ ਲੈ ਗਿਆ। ਬੱਚੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ’ਤੇ ਸ਼ੱਕ ਨਹੀਂ ਹੈ। ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖ਼ਰ ਇੰਨੇ ਛੋਟੇ ਬੱਚੇ ਦੇ ਕਤਲ ਦੀ ਵਜ੍ਹਾ ਕੀ ਹੈ? ਪੁਲਸ ਕਾਤਲ ਦੀ ਭਾਲ ਕਰ ਰਹੀ ਹੈ। ਦੱਸ ਦੇਈਏ ਕਿ ਬੱਚਿਆਂ ਦੀ ਮਾਂ ਪੂਨਮ ਆਪਣੇ ਪਰਿਵਾਰ ਨਾਲ ਕਿਰਾਏ ਦੇ ਮਕਾਨ ਦੀ ਦੂਜੀ ਮੰਜ਼ਿਲ ’ਤੇ ਰਹਿੰਦੀ ਹੈ। 

ਇਹ ਵੀ ਪੜ੍ਹੋ- ਦਿੱਲੀ : ਜਾਮਾ ਮਸਜਿਦ ’ਚ ਲੋਕਾਂ ਨੇ ਅਦਾ ਕੀਤੀ ਨਮਾਜ਼, ਇਕ-ਦੂਜੇ ਨੂੰ ਗਲ ਲੱਗ ਕਿਹਾ- ਈਦ ਮੁਬਾਰਕ


Tanu

Content Editor

Related News