ਧਰਮਸ਼ਾਲਾ ਵਿਚ ਸੈਲਾਨੀਆਂ ਦੀ ਘਟੀ ਆਮਦ

08/12/2018 6:08:05 PM

ਨਵੀਂ ਦਿੱਲੀ (ਬਿਊਰੋ)— ਧਰਮਸ਼ਾਲਾ ਹਮੇਸ਼ਾ ਹੀ ਸੈਲਾਨੀਆਂ ਦੀ ਪਹਿਲੀ ਪਸੰਦ ਰਹੀ ਹੈ ਪਰ ਇਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਕਾਫੀ ਘੱਟ ਦਰਜ ਕੀਤੀ ਗਈ। ਹਾਲਾਂਕਿ 71ਵੇਂ ਆਜ਼ਾਦੀ ਦਿਹਾੜੇ ਮੌਕੇ ਸਰਕਾਰ ਨੂੰ ਇਹ ਯਕੀਨ ਸੀ ਕਿ ਇਸ ਸਾਲ ਸੈਲਾਨੀਆ ਦੇ ਆਉਣ ਦੇ ਆਸਾਰ ਜ਼ਿਆਦਾ ਹੋਣਗੇ ਪਰ ਕੁਝ ਹੀ ਸੈਲਾਨੀ ਧਰਮਸ਼ਾਲਾ ਸ਼ਹਿਰ 'ਚ ਆਏ। ਇਸ ਦਾ ਕਾਰਨ ਇਹ ਸੀ ਕਿ ਕਈ ਸੈਲਾਨੀ ਗੈਰ ਕਾਨੂੰਨੀ ਤੌਰ 'ਤੇ ਇੱਥੇ ਆ ਕੇ ਰੁੱਕਦੇ ਸਨ।

ਅਪਰ ਧਰਮਸ਼ਾਲਾ ਹੋਟਲ ਅਤੇ ਰੈਸਟੋਰੈਂਟ ਪ੍ਰਧਾਨ ਅਸ਼ਵਨੀ ਬਾਂਬਾ ਦਾ ਕਹਿਣਾ ਹੈ ਕਿ ਇਸ ਸਾਲ ਸੈਲਾਨੀਆਂ ਦੀ ਗਿਣਤੀ 'ਚ 70 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਦੱਸ ਦੇਈਏ ਕਿ ਜ਼ਿਆਦਾ ਸੈਲਾਨੀ ਟੂਰ ਆਪ੍ਰੇਟਰਾਂ ਰਾਹੀਂ ਹੀ ਆਉਂਦੇ ਹਨ।ਧਰਮਸ਼ਾਲਾ ਹੋਟਲ ਐਸੋਸਾਈਏਸ਼ਨ ਦੇ ਪ੍ਰਧਾਨ ਨੇ ਕਿਹਾ ਹੈ ਕਿ ਗਰਮੀਆਂ ਦੇ ਮਹੀਨਿਆਂ ਦੌਰਾਨ ਵੱਡੀ ਗਿਣਤੀ 'ਚ ਲੋਕ ਧਰਮਸ਼ਾਲਾ ਆਉਂਦੇ ਸਨ। ਸੈਲਾਨੀਆਂ ਦੀ ਗਿਣਤੀ ਘੱਟ ਹੋਣਾ ਸਰਕਾਰ ਲਈ ਚਿੰਤਾਜਨਕ ਵਿਸ਼ਾ ਹੈ।

ਸੈਰ-ਸਪਾਟਾ ਵਿਭਾਗ ਦੀ ਇਕ ਰਿਪੋਰਟ ਅਨੁਸਾਰ ਹਿਮਾਚਲ ਪ੍ਰਦੇਸ਼ ਵਿਚ ਹਰ ਸਾਲ ਆ ਰਹੇ 25 ਲੱਖ ਸੈਲਾਨੀਆਂ ਵਿਚ 70 ਫੀਸਦੀ ਧਾਰਮਿਕ ਯਾਤਰੀ ਹਨ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਗਿਣਤੀ ਉੱਤਰ ਭਾਰਤ ਦੇ ਧਾਰਮਿਕ ਸੈਲਾਨੀਆਂ ਦੀ ਹੈ। ਉੱਤਰ-ਪ੍ਰਦੇਸ਼ ਅਤੇ ਪੰਜਾਬ ਦੇ ਸ਼ਰਧਾਲੂ ਦੇਵ ਭੂਮੀ ਦੀ ਪਰਿਕਰਮਾ ਲਈ ਸਭ ਤੋਂ ਜ਼ਿਆਦਾ ਦਿਲਚਸਪੀ ਦਿਖਾ ਰਹੇ ਹਨ।