ਵਿਦੇਸ਼ ਭੇਜਣ ਦੇ ਨਾਮ ''ਤੇ ਲੱਖਾਂ ਦੀ ਠੱਗੀ ਕਰਨ ਵਾਲੇ ਏਜੰਟ ਨੇ ਕੀਤਾ ਸਰੈਂਡਰ

06/23/2017 10:37:05 AM

ਨਗਰੋਟਾ ਬਗਵਾਂ— ਵਿਦੇਸ਼ ਭੇਜਣ ਦੇ ਨਾਮ 'ਤੇ 8 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਏਜੰਟ ਨੇ ਧਰਮਸ਼ਾਲਾ ਕੋਰਟ 'ਚ ਅਗਲੀ ਜਮਾਨਤ ਨੂੰ ਲੈ ਕੇ ਬੁੱਧਵਾਰ ਨੂੰ ਪੁਲਸ ਥਾਣਾ ਨਗਰੋਟਾ ਬਗਵਾਂ 'ਚ ਪੁੱਛਗਿਛ ਲਈ ਖੁਦ ਨੂੰ ਆਤਮਸਮਰਪਣ ਕਰ ਦਿੱਤਾ ਹੈ। ਨਗਰੋਟਾ ਬਗਵਾਂ ਦੀ ਇਕ ਮਹਿਲਾ ਨੇ 26 ਦਸੰਬਰ, 2016 ਨੂੰ ਪੁਲਸ ਥਾਣਾ ਨਰਗੋਟਾ ਬਗਵਾਂ 'ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਰਕਾਘਾਟ ਨਿਵਾਸੀ ਉਕਤ ਏਜੰਟ ਪ੍ਰਵੀਨ ਕੁਮਾਰ ਪੱਤਰ ਭਾਗ ਸਿੰਘ ਨੇ ਨਗਰੋਟਾ ਅਤੇ ਪਾਲਮਪੁਰ ਦੇ 5 ਨੌਜਵਾਨ ਸੁਰਿੰਦਰ ਕੁਮਾਰ, ਰਵਿੰਦਰ ਕੁਮਾਰ, ਵਿਨਯ ਕੁਮਾਰ, ਗੁਰਬਚਨ ਸਿੰਘ ਅਤੇ ਅਸ਼ੀਸ਼ ਡੋਗਰਾ ਨੂੰ ਮਲੇਸ਼ੀਆ ਭੇਜਣ ਦੇ ਨਾਂ 'ਤੇ 8 ਲੱਖ ਰੁਪਏ ਲਏ, ਪਰ ਉਨ੍ਹਾਂ ਨੂੰ ਵਿਦੇਸ਼ ਭੇਜਣ ਦੀ ਝੂਠੀ ਜਾਣਕਾਰੀ ਦਿੰਦਾ ਰਿਹਾ। ਪੁਲਸ ਨੇ ਏਜੰਟ ਦੇ ਖਿਲਾਫ 420 ਦਾ ਕੇਸ ਦਰਜ ਕੀਤਾ ਹੈ।