ਗੁਜਰਾਤ 'ਚ ਲੜੀਵਾਰ ਧਮਾਕਿਆਂ ਦੀ ਧਮਕੀ ਦੇਣ ਵਾਲੇ ਮੁਲਜ਼ਮ ਨੂੰ ਪੁਲਸ ਨੇ ਕੀਤਾ ਕਾਬੂ

01/28/2023 4:57:29 PM

ਬਲੀਆ (ਬਿਊਰੋ)- ਗਣਤੰਤਰ ਦਿਵਸ ਮੌਕੇ ਗੁਜਰਾਤ ਦੇ ਅਹਿਮਦਾਬਾਦ ਵਿਚ ਲੜੀਵਾਰ ਬੰਬ ਧਮਾਕਿਆਂ ਦੀ ਧਮਕੀ ਦੇਣ ਵਾਲੇ ਮੁਲਜ਼ਮ ਨੂੰ ਗੁਜਰਾਤ ਪੁਲਸ ਨੇ ਬਲੀਆ ਦੇ ਮਨਿਆਰ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਗੁਜਰਾਤ ਪੁਲਸ ਦੀ ਤਿੰਨ ਮੈਂਬਰੀ ਟੀਮ ਨੇ ਸ਼ੁੱਕਰਵਾਰ ਰਾਤ ਮਨਿਆਰ ਥਾਣਾ ਖੇਤਰ ਦੇ ਅਧੀਨ ਦੇਵਰਾਰ ਪਿੰਡ ਤੋਂ ਓਮ ਪ੍ਰਕਾਸ਼ ਪਾਸਵਾਨ ਨਾਂ ਦੇ ਵਿਅਕਤੀ ਨੂੰ ਹਿਰਾਸਤ 'ਚ ਲਿਆ ਹੈ ਅਤੇ ਆਪਣੇ ਨਾਲ ਲੈ ਗਈ ਹੈ।

ਇਹ ਵੀ ਪੜ੍ਹੋ- ਨਸ਼ੇ 'ਚ ਟੱਲੀ ਪੰਜਾਬ ਪੁਲਸ ਮੁਲਾਜ਼ਮ ਦਾ ਕਾਰਾ, ਟਰੈਕਟਰ ਸਵਾਰ ਨੌਜਵਾਨ ਨੂੰ ਜ਼ਖ਼ਮੀ ਕਰਕੇ ਕੀਤਾ ਹਾਈ ਵੋਲਟੇਜ਼ ਡਰਾਮਾ

ਸੂਤਰਾਂ ਮੁਤਾਬਕ ਅਹਿਮਦਾਬਾਦ ਦੇ ਪੁਲਸ ਕਮਿਸ਼ਨਰ ਦਫ਼ਤਰ ਨੂੰ ਬੀਤੀ 25 ਜਨਵਰੀ ਨੂੰ ਧਮਕੀ ਭਰਿਆ ਪੱਤਰ ਮਿਲਿਆ ਸੀ। ਇਸ ਪੱਤਰ 'ਚ ਅਹਿਮਦਾਬਾਦ 'ਚ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਸਮੇਤ ਕਈ ਥਾਵਾਂ 'ਤੇ ਬੰਬ ਧਮਾਕਿਆਂ ਦੀ ਧਮਕੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਗੁਜਰਾਤ ਪੁਲਸ ਨੇ ਜਾਂਚ ਵਿਚ ਪਾਇਆ ਕਿ ਚਿੱਠੀ ਭੇਜਣ ਵਿਚ ਚਾਰ ਲੋਕ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਮੁੱਖ ਮੁਲਜ਼ਮ ਬਲੀਆ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ- ਤੇਜ਼ ਰਫ਼ਤਾਰ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ, ਟਰੱਕ ਚਾਲਕ ਨੇ ਪਤੀ-ਪਤਨੀ ਨੂੰ ਦਰੜਿਆ

ਇਸ ਆਧਾਰ 'ਤੇ ਗੁਜਰਾਤ ਪੁਲਸ ਸ਼ੁੱਕਰਵਾਰ ਨੂੰ ਮਨਿਆਰ ਪੁਲਸ ਸਟੇਸ਼ਨ ਪਹੁੰਚੀ ਅਤੇ ਸਥਾਨਕ ਪੁਲਸ ਟੀਮ ਦੇ ਨਾਲ ਮਨਿਆਰ ਥਾਣਾ ਖ਼ੇਤਰ ਦੇ ਦੇਵਰਾਰ 'ਚ ਜਾ ਕੇ ਓਮਪ੍ਰਕਾਸ਼ ਪਾਸਵਾਨ ਨੂੰ ਉਸ ਦੇ ਘਰੋਂ ਫੜ ਲਿਆ। ਸੂਤਰਾਂ ਮੁਤਾਬਕ ਓਮਪ੍ਰਕਾਸ਼ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ 'ਚ ਕੰਮ ਕਰਦਾ ਸੀ। ਉਹ ਅਹਿਮਦਾਬਾਦ ਤੋਂ ਤਿੰਨ ਦਿਨ ਪਹਿਲਾਂ ਹੀ ਪਿੰਡ ਆਇਆ ਸੀ। ਪੁਲਸ ਦਾ ਕਹਿਣਾ ਹੈ ਕਿ ਉਸਦਾ ਇੱਥੇ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। 

ਇਹ ਵੀ ਪੜ੍ਹੋ- ਪਤਨੀ ਕਰਦੀ ਸੀ ਰੋਜ਼ ਕਲੇਸ਼, ਪ੍ਰੇਸ਼ਾਨ ਪਤੀ ਨੇ ਚੁੱਕਿਆ ਖੌਫ਼ਨਾਕ ਕਦਮ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


 


Shivani Bassan

Content Editor

Related News