ਚਲਦੀ ਰੇਲਗੱਡੀ 'ਚ ਚੜ੍ਹਣ ਦੀ ਕੋਸ਼ਿਸ਼ ਕਰ ਰਹੀ ਮਹਿਲਾ ਨਾਲ ਵਾਪਰਿਆ ਹਾਦਸਾ(ਵੀਡੀਓ)

02/22/2018 4:49:00 PM

ਮੁੰਬਈ — ਸੈਂਟਰਲ ਮੁੰਬਈ ਦੇ ਰੇਲਵੇ ਸਟੇਸ਼ਨ 'ਤੇ ਇਕ ਮਹਿਲਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਮਹਿਲਾ ਰੇਲ ਗੱਡੀ ਵਿਚ ਚੜ੍ਹਣ ਲਗਦੀ ਹੈ ਤਾਂ ਉਸੇ ਸਮੇਂ ਰੇਲ ਗੱਡੀ ਚਲ ਪੈਂਦੀ ਹੈ। ਇਸ ਕਾਰਨ ਮਹਿਲਾ ਦਾ ਸੰਤੁਲਨ ਵਿਗੜ ਜਾਂਦਾ ਹੈ।  ਉਸੇ ਸਮੇਂ ਇਕ ਸੈਕੰਡ ਦਾ ਵੀ ਸਮਾਂ ਨਾ ਗਵਾਉਂਦੇ ਹੋਏ ਕੁਝ ਗਾਰਡ ਅਤੇ ਰੇਲਵੇ ਪ੍ਰੋਟੈਕਸ਼ਨ ਫੋਰਸ(ਆਰ.ਪੀ.ਐੱਫ.) ਦੇ ਕਰਮਚਾਰੀ ਆ ਕੇ ਮਹਿਲਾ ਨੂੰ ਫੜ ਲੈਂਦੇ ਹਨ। 

 


ਜ਼ਿਕਰਯੋਗ ਹੈ ਕਿ ਜੇਕਰ ਉਸ ਸਮੇਂ ਮਹਿਲਾ ਨੂੰ ਸੁਰੱਖਿਆ ਕਰਮਚਾਰੀ ਆ ਕੇ ਨਾ ਬਚਾਉਂਦੇ ਤਾਂ ਜ਼ਰੂਰ ਮਹਿਲਾ ਨਾਲ ਕੁਝ ਅਣਹੋਣੀ ਹੋ ਜਾਂਦੀ। ਇਹ ਵੀਡੀਓ 21 ਫਰਵਰੀ 2018 ਦਾ ਹੈ। ਅਜਿਹੇ 'ਚ ਇਕ ਸਮਾਚਾਰ ਏਜੰਸੀ ਦੀ ਰਿਪੋਰਟ ਅਨੁਸਾਰ ਦੇਰ ਰਾਤ ਮੁੰਬਈ ਸੈਂਟਰਲ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਨੰਬਰ-4 'ਤੇ ਇਕ ਰੇਲਗੱਡੀ ਆਪਣੇ ਮਿੱਥੇ ਟਿਕਾਣੇ 'ਤੇ ਜਾਣ ਲਈ ਰਵਾਨਾ ਹੋ ਰਹੀ ਸੀ ਤਾਂ ਉਸੇ ਸਮੇਂ ਇਕ ਮਹਿਲਾ ਨੇ ਚਲਦੀ ਹੋਈ ਰੇਲਗੱਡੀ ਵਿਚ ਚੜ੍ਹਣ ਦੀ ਕੋਸ਼ਿਸ਼ ਕੀਤੀ ਅਤੇ ਉਸਦਾ ਸੰਤੁਲਨ ਵਿਗੜ ਗਿਆ। ਪਰ ਉਸ ਸਮੇਂ ਕਰਮਚਾਰੀਆਂ ਦੀ ਸੂਝਬੂਝ ਨੇ ਮਹਿਲਾ ਨੂੰ ਬਚਾ ਲਿਆ। ਇਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ, ਜਿਸ ਨੂੰ ਪ੍ਰਮਾਤਮਾ ਰੱਖਦਾ ਹੈ ਉਸਨੂੰ ਕੋਈ ਨਹੀਂ ਮਾਰ ਸਕਦਾ'Í ਇਹ ਪੂਰੀ ਘਟਨਾ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ ਹੈ।  ਮਹਿਲਾ ਦੀ ਸਹਾਇਤਾ ਲਈ ਅਧਿਕਾਰੀਆਂ ਨੂੰ ਦੌੜਦੇ ਆਉਂਦੇ ਦੇਖ, ਰੇਲਗੱਡੀ 'ਚ ਮੌਜੂਦ ਯਾਤਰੀਆਂ ਨੇ ਚੇਨ ਖਿੱਚ ਕੇ ਰੇਲਗੱਡੀ ਰੁਕਵਾ ਦਿੱਤੀ।