60 ਸਾਲ ਦੀ ਔਰਤ ਕਰਵਾਉਂਦੀ ਸੀ ਗੰਦਾ ਕੰਮ, ਕਹਿੰਦੀ ਸੀ-ਕਿਸੇ ''ਚ ਹਿੰਮਤ ਨਹੀਂ ਕਿ ਜੋ ਸਾਡੇ ਇਥੇ ਛਾਪਾ ਮਾਰ ਸਕੇ

07/28/2017 7:38:50 AM

ਪਲਵਲ — ਪਲਵਲ ਦੀ ਕੈਂਪ ਥਾਣਾ ਪੁਲਸ ਨੇ ਬੁੱਧਵਾਰ ਨੂੰ ਸ਼ਹਿਰ ਦੀ ਸਭ ਤੋਂ ਵੱਡੀ ਕ੍ਰਿਸ਼ਣਾ ਕਾਲੋਨੀ 'ਚ ਲੰਬੇ ਸਮੇਂ ਤੋਂ ਚਲ ਰਹੇ ਸੈਕਸ ਰੈਕਟ ਦਾ ਭਾਂਡਾ ਫੋੜ ਦਿੱਤਾ ਹੈ। ਪੁਲਸ ਨੂੰ ਸੂਚਨਾ ਮਿਲਣ ਤੋਂ ਬਾਅਦ ਹੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਇਕ ਲੜਕੇ ਨੂੰ ਨੋਟ 'ਤ ਨਿਸ਼ਾਨ ਲਗਾ ਕੇ ਫਕਜ਼ੀ ਗ੍ਰਾਹਕ ਬਣਾ ਕੇ ਭੇਜ ਦਿੱਤਾ। ਛਾਪਾ ਮਾਰ ਕੇ ਇਕ ਲੜਕਾ ਅਤੇ 4 ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਪੁਲਸ ਅਧਿਕਾਰੀ ਨੇ ਸੰਤੋਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕ੍ਰਿਸ਼ਣਾ ਕਾਲੋਨੀ ਵਿਚ ਇਕ ਔਰਤ ਸੈਕਸ ਰੈਕਟ ਚਲਾਉਂਦੀ ਹੈ। ਪੁਲਸ ਨੇ ਟੀਮ ਦਾ ਗਠਨ ਕੀਤਾ ਅਤੇ ਫਰਜ਼ੀ ਗ੍ਰਾਹਕ ਬਣਾ ਕੇ 500 ਰੁਪਏ ਦੇ ਕੇ ਭੇਜ ਦਿੱਤਾ। ਸੌਦਾ ਤੈਅ ਹੁੰਦੇ ਹੀ ਉਸਨੇ ਪੁਲਸ ਦੀ ਟੀਮ ਨੂੰ ਇਸ਼ਾਰਾ ਕਰ ਦਿੱਤਾ।
ਪੁਲਸ ਦੀ ਟੀਮ ਨੂੰ ਇਸ਼ਾਰਾ ਮਿਲਦੇ ਹੀ ਛਾਪੇਮਾਰੀ ਸ਼ੁਰੂ ਕਰ ਦਿੱਤੀ। ਪੁਲਸ ਨੇ ਮੌਕੇ ਤੋਂ ਬਹੀਨ ਨਿਵਾਸੀ ਰਵੀ ਨਾਮਕ ਇਕ ਵਿਅਕਤੀ ਅਤੇ ਇਕ ਔਰਤ ਨੂੰ ਇਤਰਾਜ਼ਯੋਗ ਹਾਲਤ 'ਚ ਗ੍ਰਿਫਤਾਰ ਕਰ ਲਿਆ। ਇਨ੍ਹਾਂ ਦੇ ਨਾਲ ਹੀ ਇਕ ਸੰਚਾਲਕਾਂ ਅਤੇ ਦੋ ਹੋਰ ਔਰਤਾਂ ਨੂੰ ਵੀ ਗ੍ਰਿਫਤਾਰ ਕਰ ਲਿਆ। ਇਸ ਸੈਕਸ ਰੈਕਟ ਨੂੰ ਚਲਾਉਣ ਲਈ ਫਰੀਦਾਬਾਦ, ਪਲਵਲ ਅਤੇ ਕੋਸੀ ਕਲਾਂ ਤੋਂ ਔਰਤਾਂ ਆਉਂਦੀਆਂ ਹਨ।
ਗੁਆਂਢ ਵਿਚ ਰਹਿਣ ਵਾਲੇ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਮਹਿਲਾ ਲੰਬੇ ਸਮੇਂ ਤੋਂ ਸੈਕਸ ਰੈਕਟ ਚਲਾ ਰਹੀ ਹੈ। ਕਾਲੋਨੀ ਵਾਲਿਆਂ ਦੇ ਵਿਰੋਧ ਕਰਨ 'ਤੇ ਧਮਕੀ ਦਿੰਦੀ ਸੀ ਅਤੇ ਕਹਿੰਦੀ ਸੀ ਕਿ ਕਿਸੇ 'ਚ ਹਿੰਮਤ ਨਹੀਂ ਕਿ ਜੋ ਸਾਡੇ ਇਥੇ ਛਾਪਾ ਮਾਰ ਸਕੇ। ਆਸ-ਪਾਸ ਦੇ ਲੋਕ ਪੁਲਸ ਦੀ ਇਸ ਕਾਰਵਾਈ ਤੋਂ ਖੁਸ਼ ਹਨ, ਕਿਉਂਕਿ ਉਨ੍ਹਾਂ ਦੇ ਘਰਾਂ 'ਚ ਵੀ ਬਹੁ-ਬੇਟੀਆਂ ਰਹਿੰਦੀਆਂ ਹਨ।
ਪੁਲਸ ਨੇ ਬੁੱਧਵਾਰ ਨੂੰ ਸੈਕਸ ਰੈਕਟ ਚਲਾਉਣ ਵਾਲੀਆਂ ਚਾਰ ਔਰਤਾਂ ਨੂੰ ਗ੍ਰਿਫਤਾਰ ਕਰਕੇ ਵੱਖ-ਵੱਖ ਧਾਰਾਵਾਂ 'ਚ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਕਿਹਾ ਹੈ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਵੀਰਵਾਰ ਨੂੰ ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।