ਥਾਈਲੈਂਡ 'ਚ ਮੋਦੀ ਨੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਯਾਦਗਾਰੀ ਸਿੱਕੇ' ਕੀਤੇ ਜਾਰੀ

11/03/2019 2:57:06 PM

ਬੈਂਕਾਕ/ਨਵੀਂ ਦਿੱਲੀ (ਬਿਊਰੋ): ਥਾਈਲੈਂਡ ਦੇ ਤਿੰਨ ਦਿਨੀਂ ਦੌਰੇ 'ਤੇ ਬੈਂਕਾਕ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਿਤ ਕੀਤਾ। ਇਸ ਤੋਂ ਪਹਿਲਾਂ ਬੈਂਕਾਕ ਵਿਚ ਆਯੋਜਿਤ 'ਸਵਾਸਦੀ ਪੀ.ਐੱਮ. ਮੋਦੀ' ਭਾਈਚਾਰਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਿਲਸਿਲੇ ਵਿਚ ਇਕ ਸਿੱਕਾ ਜਾਰੀ ਕੀਤਾ। 

 

ਇੱਥੇ ਦੱਸ ਦਈਏ ਕਿ ਥਾਈਲੈਂਡ ਵਿਚ ਕਰੀਬ 2.5 ਲੱਖ ਲੋਕ ਭਾਰਤੀ ਭਾਈਚਾਰੇ ਦੇ ਲੋਕ ਰਹਿੰਦੇ ਹਨ। ਇਸ ਮੌਕੇ ਮੋਦੀ ਨੇ ਤਮਿਲ ਕਲਾਸਿਕ 'ਤਿਰੂਕੁਰਲ' ਦਾ ਥਾਈ ਅਨੁਵਾਦ ਵੀ ਜਾਰੀ ਕੀਤਾ।

 

'ਤਿਰੂਕੁਰਲ' ਕਵੀ ਤਿਰੂਵਲੁਵਰ ਵੱਲੋਂ ਲਿਖਿਆ ਗਿਆ ਹੈ। ਇਸ ਦਾ ਅਨੁਵਾਦ ਕਈ ਭਾਸ਼ਾਵਾਂ ਵਿਚ ਕੀਤਾ ਗਿਆ ਹੈ। ਥਾਈਲੈਂਡ ਵਿਚ ਤਮਿਲ ਭਾਈਚਾਰੇ ਨੇ ਪਹਿਲੀ ਵਾਰ ਥਾਈ ਭਾਸ਼ਾ ਵਿਚ ਇਸ ਦਾ ਅਨੁਵਾਦ ਕੀਤਾ ਸੀ।

Vandana

This news is Content Editor Vandana