ਮੋਦੀ ਨੇ ਮਹਾਮਾਰੀ ਦੌਰਾਨ 160 ਦੇਸ਼ਾਂ ਨੂੰ ਟੀਕੇ ਭੇਜੇ, ਠਾਕਰੇ ਘਰੋਂ ਹੀ ਨਹੀਂ ਨਿਕਲੇ : ਅਨੁਰਾਗ ਠਾਕੁਰ

06/21/2023 11:55:39 AM

ਮੁੰਬਈ, (ਭਾਸ਼ਾ)- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਦੁਨੀਆ ਨੂੰ ਲੱਗਦਾ ਹੈ ਕਿ ਮਹਾਮਾਰੀ ਦੌਰਾਨ 160 ਦੇਸ਼ਾਂ ਨੂੰ ਭਾਰਤ ਕਾਰਨ ਕੋਰੋਨਾ ਵਾਇਰਸ ਰੋਕੂ ਟੀਕੇ ਮਿਲ ਸਕੇ, ਜਦਕਿ ਊਧਵ ਠਾਕਰੇ ਉਸ ਸਮੇਂ ‘ਡਰ’ ਦੀ ਵਜ੍ਹਾ ਨਾਲ ਘਰ ’ਚ ਹੀ ਰਹੇ।

ਠਾਕੁਰ ਨੇ ਭਾਜਪਾ ਨੇਤਾ ਦੇਵੇਂਦਰ ਫੜਨਵੀਸ ਦੇ ਇਸ ਬਿਆਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਟਿੱਪਣੀ ਕੀਤੀ ਕਿ ਟੀਕਾ ਬਣਾਉਣ ਦਾ ਸਿਹਰਾ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ਜਾਣਾ ਚਾਹੀਦਾ ਹੈ। ਠਾਕੁਰ ਨੇ ਇੱਥੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਊਧਵ ਕੋਵਿਡ-19 ਮਹਾਂਮਾਰੀ ਤੋਂ ਡਰ ਕੇ ਘਰ ’ਚ ਹੀ ਰਹੇ। ਮੋਦੀ ਨੇ ਸਮਾਜ ਦੀ ਅਗਵਾਈ ਕੀਤੀ ਅਤੇ ਵਿਗਿਆਨੀਆਂ ਅਤੇ ਟੀਕਾ ਨਿਰਮਾਤਾਵਾਂ ਨੂੰ ਉਤਸ਼ਾਹਿਤ ਕੀਤਾ।

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਠਾਕੁਰ ਨੇ ਕਿਹਾ ਕਿ ਸਿਰਫ਼ ਦੇਸ਼ ਹੀ ਨਹੀਂ, ਸਗੋਂ ਦੁਨੀਆ ਵੀ ਇਹ ਮੰਨਦੀ ਹੈ ਕਿ ਦੇਸ਼ ਦੇ ‘ਟੀਕਾ-ਮਿੱਤਰਤਾ ਪ੍ਰੋਗਰਾਮ’ ਰਾਹੀਂ 160 ਦੇਸ਼ਾਂ ਨੂੰ ਕੋਵਿਡ-19 ਰੋਕੂ ਟੀਕੇ ਮਿਲੇ।

ਠਾਕੁਰ ਨੇ ਕਿਹਾ ਕਿ ਜਿਹੜਾ ਵਿਅਕਤੀ ਕੋਵਿਡ-19 ਦੇ ਡਰ ਕਾਰਨ ਢਾਈ ਸਾਲ ਘਰੋਂ ਬਾਹਰ ਨਹੀਂ ਨਿਕਲਿਆ, ਉਸ ਨੂੰ ਉਸ ਦੀ ਹੀ ਪਾਰਟੀ ਦੇ ਵਰਕਰਾਂ ਅਤੇ ਲੋਕਾਂ ਨੇ ਸੱਤਾ ਤੋਂ ਬਾਹਰ ਕਰ ਦਿੱਤਾ ਹੈ। ਠਾਕੁਰ ਨੇ ਪਿਛਲੇ ਸਾਲ ਏਕਨਾਥ ਸ਼ਿੰਦੇ ਦੀ ਅਗਵਾਈ ’ਚ ਸ਼ਿਵ ਸੈਨਾ ’ਚ ਬਗਾਵਤ ਹੋਣ ਤੋਂ ਬਾਅਦ ਠਾਕਰੇ ਸਰਕਾਰ ਡਿਗਣ ਵੱਲ ਇਸ਼ਾਰਾ ਕਰਦੇ ਹੋਏ ਇਹ ਗੱਲ ਕਹੀ।

Rakesh

This news is Content Editor Rakesh