ਯੂ.ਪੀ. ''ਚ 15 ਅਗਸਤ ਤੋਂ ਪਹਿਲਾਂ ਧਮਾਕਾ ਕਰਨਾ ਚਾਹੁੰਦੇ ਸਨ ਅੱਤਵਾਦੀ, ਪਾਕਿ ਤੋਂ ਹੋ ਰਹੇ ਸਨ ਹੈਂਡਲ

07/11/2021 8:47:49 PM

ਲਖਨਊ - ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਕਾਕੋਰੀ ਵਿੱਚ ਐਤਵਾਰ ਦੁਪਹਿਰ ਨੂੰ ਏ.ਟੀ.ਐੱਸ. ਨੇ ਦੋ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਨਾਂ 15 ਅਗਸਤ ਤੋਂ ਪਹਿਲਾਂ ਪ੍ਰਦੇਸ਼ ਵਿੱਚ ਧਮਾਕਾ ਕਰਣ ਦੀ ਯੋਜਨਾ ਬਣਾ ਰਹੇ ਸਨ। ਯੂ.ਪੀ. ਏ.ਡੀ.ਜੀ., (ਲਾਅ ਐਂਡ ਆਰਡਰ) ਪ੍ਰਸ਼ਾਂਤ ਕੁਮਾਰ ਨੇ ਪ੍ਰੈੱਸ ਕਾਨਫਰੰਸ ਕਰ ਦੱਸਿਆ ਕਿ ਯੂ.ਪੀ. ਏ.ਟੀ.ਐੱਸ. ਨੇ ਵੱਡੇ ਮਾਡਿਊਲ ਦਾ ਪਰਦਾਫਾਸ਼ ਕਰਦੇ ਹੋਏ ਅਲਕਾਇਦਾ ਦੇ ਅੰਸਾਰ ਗਜਵਤ-ਉਲ-ਹਿੰਦ ਨਾਲ ਜੁੜੇ ਦੋ ਅੱਤਵਾਦੀਆਂ (ਮਿੰਹਾਜ ਅਹਿਮਦ ਅਤੇ ਮਸੀਰੁੱਦੀਨ) ਨੂੰ ਗ੍ਰਿਫਤਾਰ ਕਰ ਲਿਆ। ਸ਼ੱਕੀ ਅੱਤਵਾਦੀਆਂ ਕੋਲੋਂ ਵਿਸਫੋਟਕ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ। ਦੋਨਾਂ ਅੱਤਵਾਦੀਆਂ ਦੇ ਪਾਕਿਸਤਾਨ ਵਲੋਂ ਵੀ ਕੁਨੈਕਸ਼ਨ ਹਨ। ਇਹ ਦੋਨਾਂ ਪਾਕਿਸਤਾਨ ਤੋਂ ਹੈਂਡਲ ਹੋ ਰਹੇ ਸਨ।

ਏ.ਡੀ.ਜੀ. ਪ੍ਰਸ਼ਾਂਤ ਕੁਮਾਰ ਨੇ ਦੱਸਿਆ, ਉਮਰ ਹਲਮੰਡੀ ਨਾਮਕ ਹੈਂਡਲਰ ਨੂੰ ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਸੰਚਾਲਿਤ ਕਰਣ ਲਈ ਨਿਰਦੇਸ਼ ਦਿੱਤੇ ਗਏ ਸਨ। ਉਮਰ ਹਲਮੰਡੀ ਪਾਕਿਸਤਾਨ-ਅਫਗਾਨਿਸਤਾਨ ਬਾਰਡਰ ਖੇਤਰ ਤੋਂ ਅੱਤਵਾਦੀ ਗਤੀਵਿਧੀਆਂ ਚਲਾਉਂਦਾ ਹੈ। ਉਮਰ ਹਲਮੰਡੀ ਦੁਆਰਾ ਭਾਰਤ ਵਿੱਚ ਅੱਤਵਾਦੀਆਂ ਦੀ ਭਰਤੀ ਕਰਣ ਅਤੇ ਉਨ੍ਹਾਂ ਨੂੰ ਰੈਡਿਕਲਾਇਜ ਕਰਣ ਦਾ ਕੰਮ ਕੀਤਾ ਜਾ ਰਿਹਾ ਸੀ। ਉਸ ਨੇ ਕੁੱਝ ਜਿਹਾਦੀ ਪ੍ਰਸਾਰ ਦੇ ਲੋਕਾਂ ਨੂੰ ਲਖਨਊ ਵਿੱਚ ਚਿੰਨ੍ਹਤ ਅਤੇ ਨਿਯੁਕਤ ਕਰਕੇ ਅਲ-ਕਾਇਦਾ ਦੇ ਮਾਡਿਊਲ ਨੂੰ ਖੜ੍ਹਾ ਕੀਤਾ। ਪ੍ਰਮੁੱਖ ਮੈਂਬਰਾਂ ਵਿੱਚ ਮਿੰਹਾਜ, ਮਸੀਰੁੱਦੀਨ ਅਤੇ ਸ਼ਕੀਲ ਦਾ ਨਾਮ ਸਾਹਮਣੇ ਆਇਆ ਹੈ।

ਯੂ.ਪੀ. ਏ.ਡੀ.ਜੀ. ਨੇ ਦਾਅਵਾ ਕੀਤਾ ਕਿ ਇਸ ਲੋਕਾਂ ਨੇ ਉਮਰ ਹਲਮੰਡੀ ਦੇ ਨਿਰਦੇਸ਼ 'ਤੇ ਆਪਣੇ ਹੋਰ ਸਾਥੀਆਂ ਦੀ ਮਦਦ ਨਾਲ 15 ਅਗਸਤ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ-ਖਾਸ ਤੌਰ 'ਤੇ ਲਖਨਊ ਵਿੱਚ ਮਹੱਤਵਪੂਰਣ ਸਥਾਨਾਂ/ਸਮਾਰਕਾਂ/ਭੀੜ ਵਾਲੇ ਇਲਾਕਿਆਂ ਵਿੱਚ ਧਮਾਕਾ ਕਰਣ, ਮਨੁੱਖ ਬੰਬ ਆਦਿ ਦੁਆਰਾ ਅੱਤਵਾਦੀ ਘਟਨਾ ਨੂੰ ਅੰਜਾਮ ਦੇਣਦੀ ਯੋਜਨਾ ਬਣਾਈ ਸੀ। ਇਸ ਦੇ ਲਈ ਸ਼ੱਕੀਆਂ ਨੇ ਵਿਸਫੋਟਕ ਵੀ ਇਕੱਠਾ ਕੀਤਾ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati