ਪੁਲਵਾਮਾ ''ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ ''ਤੇ ਕੀਤਾ ਗ੍ਰਨੇਡ ਹਮਲਾ, CRPF ਜਵਾਨ ਜ਼ਖਮੀ

05/03/2020 1:09:32 AM

ਸ਼੍ਰੀਨਗਰ (ਅਰੀਜ) - ਦੱਖਣੀ ਕਮਸ਼ੀਰ ਦੇ ਪੁਲਵਾਮਾ ਦੇ ਡਾਂਗਰਪੋਰਾ ਅਤੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ 'ਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ 2 ਅੱਤਵਾਦੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਹ ਅੱਤਵਾਦੀ ਜੈਸ਼-ਏ-ਮੁਹੰਮਦ ਦੇ ਮੈਂਬਰ ਦੱਸੇ ਜਾਂਦੇ ਹਨ। ਹਾਲਾਂਕਿ, ਹੰਦਵਾੜਾ 'ਚ ਸਮਾਚਾਰ ਲਿਖੇ ਜਾਣ ਤਕ ਮੁਕਾਬਲਾ ਜਾਰੀ ਸੀ। ਇਕ ਹੋਰ ਘਟਨਾ 'ਚ ਅੱਤਵਾਦੀਆਂ ਨੇ ਪੁਲਵਾਮਾ 'ਚ ਸੁਰੱਖਿਆ ਬਲਾਂ 'ਤੇ ਇਕ ਗ੍ਰਨੇਡ ਸੁੱਟ ਦਿੱਤਾ ਜਿਸ 'ਚ ਸੀ.ਆਰ.ਪੀ.ਐਫ. ਦਾ ਇਕ ਜਵਾਨ ਜ਼ਖਮੀ ਹੋ ਗਿਆ।
ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ  ਅੱਤਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ ਪੁਲਵਾਮਾ ਦੇ ਡਾਂਗਰਪੋਰਾ ਪਿੰਡ 'ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਜਿਵੇਂ ਹੀ ਸੁਰੱਖਿਆ ਬਲ ਸ਼ੱਕੀ ਸਥਾਨ ਕੋਲ ਪਹੁੰਚੇ ਤਾਂ ਉਥੇ ਲੁਕੇ ਅੱਤਵਾਦੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਮੁਕਾਬਲਾ ਸ਼ੁਰੂ ਹੋ ਗਿਆ। ਪੁਲਸ ਬੁਲਾਰੇ ਨੇ ਦੱਸਿਆ ਕਿ ਮੁਕਾਬਲੇ 'ਚ 2 ਅੱਤਵਾਦੀ ਮਾਰੇ ਗਏ ਹਨ।

ਉੜੀ 'ਚ ਪਾਕਿ ਗੋਲਾਬਾਰੀ 'ਚ ਜ਼ਖਮੀ ਹੋਏ 2 ਜਵਾਨਾਂ ਨੇ ਤੋੜਿਆ ਦਮ
ਦੂਜੇ ਪਾਸੇ, ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਉੜੀ 'ਚ ਪਾਕਿਸਤਾਨ ਵੱਲੋਂ ਕੀਤੀ ਗਈ ਜੰਦਬੰਦੀ ਦੀ ਉਲੰਘਣਾ 'ਚ ਜ਼ਖਮੀ ਹੋਏ ਦੋ ਜਵਾਨਾਂ ਨੇ ਸ਼ਨੀਵਾਰ ਨੂੰ ਦਮ ਤੋੜ ਦਿੱਤਾ। ਇਸ ਦ ਪੁਸ਼ਟੀ ਇਕ ਰੱਖਿਆ ਬੁਲਾਰਾ ਨੇ ਕੀਤੀ। ਰੱਖਿਆ ਬੁਲਾਰਾ ਕਰਨਲ ਰਾਜੇਸ਼ ਕਾਲੀਆ ਨੇ ਕਿਹਾ ਕਿ ਬਦਕਿਸਮਤੀ ਨਾਲ 2 ਜਵਾਨਾਂ ਨੇ ਦਮ ਤੋੜ ਦਿੱਤਾ ਹੈ। ਦੱਸ ਦਈਏ ਕਿ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਦੇ ਉੜੀ ਦੇ ਰਾਮਪੁਰ ਸੈਕਟਰ 'ਚ ਕੰਟਰੋਲ ਲਾਈਨ (ਐਲ.ਓ.ਸੀ.) ਨੇੜੇ ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਜੰਗਬੰਦੀ ਦੀ ਉਲੰਘਣਾ ਕੀਤੀ ਸੀ, ਜਿਸ 'ਚ 3 ਜਵਾਨ ਜ਼ਖਮੀ ਹੋ ਗਏ।

ਪਿਥੌਰਗੜ੍ਹ ਦੇ 2 ਜਵਾਨ ਸ਼ਹੀਦ
ਦੇਹਰਾਦੂਨ (ਬਿਊਰੋ) - ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ 'ਚ ਉੱਤਰਾਖੰਡ ਦੇ 2 ਜਵਾਨ ਸ਼ਹੀਦ ਹੋ ਗਏ ਹਨ, ਜਦਕਿ 2 ਜਵਾਨ ਜ਼ਖਮੀ ਹਨ। ਸ਼ਹੀਦ ਦੋਨੋ ਜਵਾਨ ਪਿਥੌਰਗੜ੍ਹ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਜ਼ਖਮੀਆਂ 'ਚੋਂ ਇਕ ਪਿਥੌਰਗੜ੍ਹ, ਜਦਕਿ ਦੂਜਾ ਬਾਗੇਸ਼ਵਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਸ਼ੁੱਕਰਵਾਰ  ਦੇਰ ਰਾਤ ਜੰਮੂ-ਕਸ਼ਮੀਰ ਦੇ ਉੜੀ ਸੈਕਟਰ 'ਚ ਪਾਕਿਸਤਾਨ ਵੱਲੋਂ ਗੋਲੀਬਾਰੀ ਕੀਤੀ ਗਈ। ਇਸ 'ਚ ਕੁਮਾਊ ਰੇਜੀਮੈਂਟ 'ਚ ਤਾਇਨਾਤ ਗੰਗੋਲੀਹਾਟਗੇ ਨਾਲੀ ਪਿੰਡ ਨਿਵਾਸੀ ਨਾਇਕ ਸ਼ੰਕਰ ਸਿੰਘ ਅਥੇ ਮੁਰਸਯਾਰੀ ਦੇ ਨਾਪੜ ਪਿੰਡ ਨਿਵਾਸੀ ਗੋਕਰਣ ਸਿੰਘ ਸ਼ਹੀਦ ਹੋ ਗਏ। ਇਸ ਗੋਲੀਬਾਰੀ 'ਚ ਪਿਥੌਰਗੜ੍ਹ ਨਿਵਾਸੀ ਨਾਇਕ ਪ੍ਰਦੀਪ ਕੁਮਾਰ ਅਤੇ ਹਾਗੇਸ਼ਵਰ ਦੇ ਰਹਿਣ ਵਾਲੇ ਨਾਰਾਇਣ ਸਿੰਘ ਜ਼ਖਮੀ ਹੋ ਗਏ ਹਨ।


Inder Prajapati

Content Editor

Related News